Night Curfew in Punjab: ਪੰਜਾਬ ਦੇ ਵਿੱਚ ਨਾਈਟ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

punjab-cm-captain-amarinder-singh-new-guidelines-of-night-curfew

Night Curfew in Punjab: ਕੋਰੋਨਾ ਲੌਕਡਾਊਨ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਵਲੋਂ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ‘ਚ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਪਹਿਲਾਂ ਸ਼ਾਮ 6.30 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਸੀ, ਜਿਸ ਦਾ ਸਮਾਂ ਬਦਲ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Khalistan Flag Host News: ਮੋਗਾ ਦੇ ਡੀਸੀ ਦਫਤਰ ਤੋਂ ਬਾਅਦ ਹੁਣ ਰਾਏਕੋਟ ਵਿੱਚ ਲਹਿਰਾਇਆ ਗਿਆ ਖਾਲਿਸਤਾਨ ਦਾ ਝੰਡਾ

ਹੁਣ ਸਾਰੀਆਂ ਦੁਕਾਨਾਂ ਰਾਤ 9 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਹੁਣ ਵੀਕਐਂਡ ਕਰਫਿਊ ਵੀ ਸਿਰਫ ਐਤਵਾਰ ਹੀ ਹੋਵੇਗਾ। ਹੁਣ ਐਤਵਾਰ ਨੂੰ ਸਿਰਫ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਾਰੀਆਂ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਐਤਵਾਰ ਵੀ ਖੁਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਹੋਟਲ ਤੇ ਰੈਸਟੋਰੈਂਟ ਵੀ ਹਫਤੇ ਦੇ 7 ਦਿਨ ਖੁੱਲ੍ਹਣਗੇ। ਹੋਟਲ ਤੇ ਰੈਸਟੋਰੈਂਟ ਖੋਲ੍ਹਣ ਦਾ ਸਮਾਂ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ