Khalistan Flag Host News: ਮੋਗਾ ਦੇ ਡੀਸੀ ਦਫਤਰ ਤੋਂ ਬਾਅਦ ਹੁਣ ਰਾਏਕੋਟ ਵਿੱਚ ਲਹਿਰਾਇਆ ਗਿਆ ਖਾਲਿਸਤਾਨ ਦਾ ਝੰਡਾ

khalistan-flag-hosted-at-ludhiana-tehsil-civil-hospital-raikot
Khalistan Flag Host News: ਮੋਗਾ ਤੋਂ ਬਾਅਦ ਹੁਣ ਰਾਏਕੋਟ ਤਹਿਸੀਲ ਤੇ ਸਿਵਲ ਹਸਪਤਾਲ ਵਿੱਚ ਬਣੀ ਪਾਣੀ ਦੀ ਟੈਂਕੀ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦਾ ਝੰਡਾ ਲਹਿਰਾਇਆ। ਸਵੇਰੇ ਉੱਥੋਂ ਲੰਘ ਰਹੇ ਯਾਤਰੀਆਂ ਨੇ ਇਸ ਨੂੰ ਵੇਖਿਆ ਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਬਾਰੇ ਜਗਰਾਉਂ ਦੇ ਐਸਐਸਪੀ ਸਣੇ ਹੋਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਹੀਰਾ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੀ ਤੇ ਦੋਵੇਂ ਝੰਡੇ ਉਤਾਰ ਦਿੱਤੇ ਤੇ ਉੱਥੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ, 300 ਨਵੇਂ ਕੇਸ ਆਏ ਸਾਹਮਣੇ 17 ਲੋਕਾਂ ਦੀ ਹੋਈ ਮੌਤ

ਹੁਣ ਇਸ ਬਾਰੇ ਜਾਣਕਾਰੀ ਸ਼ਹਿਰ ਦੇ ਹੀ ਲੋਕਾਂ ਤੋਂ ਇਕੱਠੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਅਗਸਤ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਇਸ ‘ਤੇ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਸੀ। ਪਿਛਲੇ ਨੌਂ ਦਿਨਾਂ ਵਿੱਚ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ