Babbu Maan News: ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਨੇ ਆਪਣੀ “ਮਾਂ ਬੋਲੀ ਪੰਜਾਬੀ” ਦੇ ਲਈ ਲਿਖੀਆਂ ਕੁਝ ਅਹਿਮ ਅਤੇ ਸੱਚੀਆਂ ਗੱਲਾਂ

babbu-maan-post-emotional-note-regarding-maa-boli-punjabi-language

Babbu Maan News: ਜੰਮੂ-ਕਸ਼ਮੀਰ ਦੀ ਅਧਿਕਾਰਿਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ‘ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।’ ਉਨ੍ਹਾਂ ਨੇ ਆਪਣੀ ਕਲਮ ‘ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ ‘ਤੇ ਲਿਖ ਕੇ ਸਾਂਝਾ ਕੀਤਾ ਹੈ। ਪੋਸਟਰ ‘ਚ ਬੱਬੂ ਮਾਨ ਨੇ ਲਿਖਿਆ ਹੈ– ‘ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ ‘ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ।

ਇਹ ਵੀ ਪੜ੍ਹੋ: Sanjay Dutt Latest News: ਕੈਂਸਰ ਦੀ ਪਹਿਲੀ ਕੀਮੋਥਰੈਪੀ ਪੂਰੀ ਹੋਣ ਤੋਂ ਸਾਹਮਣੇ ਆਈਆਂ ਸੰਜੈ ਦੱਤ ਦੀਆਂ ਤਸਵੀਰਾਂ

ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ ‘ਚ ਨਹੀਂ ਸਗੋਂ ਵਤਨ ਦੇ ਹਰ ਸਕੂਲ ‘ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ ‘ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ‘ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ…ਬਾਇਮਾਨ।’

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ