Ludhiana Suicide News: ਲੁਧਿਆਣਾ ਦੇ ਰਘੂਬੀਰ ਪਾਰਕ ਦੇ ਕੋਲ ਪਤੀ ਪਤਨੀ ਨੇ ਖ਼ੁਦ ਨੂੰ ਕਮਰੇ ਵਿੱਚ ਬੰਦ ਕਰਕੇ ਲਗਾਈ ਅੱਗ

husband-and-wife-set-themselves-on-fire-in-ludhiana

Ludhiana Suicide News: ਰੇਲਵੇ ਵਿਭਾਗ ਤੋਂ ਸੇਵਾਮੁਕਤ ਸੁਨੀਲ ਕੁਮਾਰ ਜੈਨ (62) ਅਤੇ ਉਸ ਦੀ ਪਤਨੀ ਚੰਚਲ ਜੈਨ (57), ਹੈਬੋਵਾਲ ਦੇ ਰਘੁਵੀਰ ਪਾਰਕ ਖੇਤਰ ਵਿੱਚ ਰਹਿੰਦੇ ਸਨ, ਨੇ ਮੰਗਲਵਾਰ ਨੂੰ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਅੱਗ ਲਗਾ ਲਈ। ਬਜ਼ੁਰਗ ਸੁਨੀਲ ਕੁਮਾਰ ਜੈਨ ਪਿਛਲੇ ਸੱਤ ਸਾਲਾਂ ਤੋਂ ਬਿਮਾਰ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਜ਼ੁਰਗ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸਨ।

ਇਹ ਵੀ ਪੜ੍ਹੋ: Ludhiana Latest News: ਮਾਛੀਵਾੜਾ ਸਾਹਿਬ ਵਿੱਚ ਹੋਇਆ ਅਨੋਖਾ ਵਿਆਹ, ਮੁਸਲਿਮ ਪਰਿਵਾਰ ਨੇ ਹਿੰਦੂ ਕੁੜੀ ਦਾ ਕੰਨਿਆਦਾਨ

ਸੁਨੀਲ ਕੁਮਾਰ ਜੈਨ ਦੀ ਛੋਟੀ ਨੂੰਹ ਪਲਕ ਘਟਨਾ ਦੇ ਸਮੇਂ ਘਰ ਵਿੱਚ ਹੀ ਸੀ। ਜਿਸ ਦੇ ਰੌਲੇ ‘ਤੇ ਲੋਕ ਚਾਰੇ ਪਾਸੇ ਇਕੱਠੇ ਹੋ ਗਏ। ਲੋਕਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜਿਆ। ਇਸ ਦੌਰਾਨ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਚੌਕੀ ਜਗਤਪੁਰੀ ਇੰਚਾਰਜ ਐਸਆਈ ਮਲਕੀਤ ਸਿੰਘ ਉਸਨੂੰ ਤੁਰੰਤ ਸੀਐਮਸੀ ਲੈ ਗਏ, ਜਿਥੇ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਰੇਲਵੇ ਤੋਂ ਸੇਵਾਮੁਕਤ ਹੈ, ਜਦੋਂ ਕਿ ਉਸਦਾ ਬੇਟਾ ਨੀਰਜ ਜੈਨ ਫਿਲੌਰ ਵਿੱਚ ਸਟੇਸ਼ਨ ਮਾਸਟਰ ਹੈ ਅਤੇ ਵੱਡਾ ਪੁੱਤਰ ਸੌਰਵ ਜੈਨ ਢੰਡਾਰੀ ਕਲਾਂ ਵਿਖੇ ਕਸਟਮ ਵਿਭਾਗ ਵਿੱਚ ਤਾਇਨਾਤ ਹੈ। ਸੁਨੀਲ ਕੁਮਾਰ ਜੈਨ ਪਿਛਲੇ ਸੱਤ ਸਾਲਾਂ ਤੋਂ ਬਿਮਾਰ ਸੀ ਅਤੇ ਤੁਰਨ ਦੇ ਅਯੋਗ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ