Ludhiana Latest News: ਮਾਛੀਵਾੜਾ ਸਾਹਿਬ ਵਿੱਚ ਹੋਇਆ ਅਨੋਖਾ ਵਿਆਹ, ਮੁਸਲਿਮ ਪਰਿਵਾਰ ਨੇ ਹਿੰਦੂ ਕੁੜੀ ਦਾ ਕੰਨਿਆਦਾਨ

kanyadan-of-a-hindu-girl-by-a-muslim-family

Ludhiana Latest News: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਹੋਈ ਤਾਲਾਬੰਦੀ ਨਾਲ ਜਿੱਥੇ ਸਾਦੇ ਵਿਆਹ ਤਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਉਥੇ ਅੱਜ ਇੱਕ ਅਜਿਹਾ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿੱਥੇ ਇੱਕ ਮੁਸਲਿਮ ਪਰਿਵਾਰ ਵਲੋਂ ਹਿੰਦੂ ਲੜਕੀ ਦਾ ਕੰਨਿਆਦਾਨ ਕਰਕੇ ਵੱਖਰੀ ਮਿਸਾਲ ਪੇਸ਼ ਕੀਤੀ ਗਈ, ਉੱਥੇ ਹੀ ਲੋਕਾਂ ‘ਚ ਵੀ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦਾ ਇੱਕ ਚੰਗਾ ਸੁਨੇਹਾ ਗਿਆ।

ਇਹ ਵੀ ਪੜੋ: Prof. Hamdardveer Naushirvi: ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਦਾ ਹੋਇਆ ਦੇਹਾਂਤ

ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਵਿਖੇ ਇੱਕ ਹਿੰਦੂ ਕੁੜੀ ਪੂਜਾ, ਜਿਸ ਦੇ ਮਾਤਾ-ਪਿਤਾ ਤਾਲਾਬੰਦੀ ਕਾਰਨ ਮੁਰਾਦਾਬਾਦ (ਯੂ.ਪੀ.) ‘ਚ ਫਸ ਗਏ ਸਨ ਪਰ ਉਹ ਆਪ ਇੱਥੇ ਆਪਣੇ ਪਿਤਾ ਦੇ ਕਰੀਬੀ ਮੁਸਲਿਮ ਪਰਿਵਾਰ ਨਾਲ ਰਹਿ ਰਹੀ ਸੀ। ਹਿੰਦੂ ਕੁੜੀ ਪੂਜਾ ਦੀ ਮੰਗਣੀ ਤਾਲਾਬੰਦੀ ਤੋਂ ਪਹਿਲਾਂ ਨੇੜਲੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਸੋਨੂੰ ਨਾਲ ਤੈਅ ਹੋਈ ਸੀ। ਵਿਆਹ ’ਚ ਇਸ ਕਾਰਨ ਦੇਰੀ ਹੋਈ ਕਿ ਕੁੜੀ ਦੇ ਮਾਤਾ-ਪਿਤਾ ਤਾਲਾਬੰਦੀ ਕਾਰਨ ਯੂ. ਪੀ. ‘ਚ ਫਸੇ ਹੋਏ ਸਨ। ਅਖੀਰ ਪੂਜਾ ਦੇ ਪਿਤਾ ਵਰਿੰਦਰ ਨੇ ਇਹ ਫੈਸਲਾ ਕੀਤਾ ਕਿ ਵਿਆਹ ’ਚ ਦੇਰੀ ਨਾ ਕੀਤੀ ਜਾਵੇ, ਜਿਸ ਤਹਿਤ ਉਨ੍ਹਾਂ ਨੇ ਭੱਟੀਆਂ ਵਿਖੇ ਰਹਿੰਦੇ ਕਰੀਬੀ ਮੁਸਲਿਮ ਪਰਿਵਾਰ ਦੇ ਮੁਖੀ ਸਾਜਿਦ ਅਤੇ ਉਸਦੀ ਪਤਨੀ ਸੋਨੀਆ ਨੂੰ ਆਪਣੀ ਧੀ ਦਾ ਕੰਨਿਆਦਾਨ ਕਰਕੇ ਵਿਦਾ ਕਰਨ ਦਾ ਫੈਸਲਾ ਲਿਆ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ