ਹਮਲਾਵਰਾਂ ਨੇ ਕੀਤਾ ਟਰਾਂਸਪੋਰਟਰ ਦੇ ਘਰ ‘ਤੇ ਹਮਲਾ, ਗਰਭਵਤੀ ਔਰਤ ਦੇ ਪੇਟ’ ਤੇ ਲੱਤ ਮਾਰੀ

attack-on-transporters-home-in-ludhiana
Ludhiana Gangster News: ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਦੇ ਵਿਚ, ਇਕ ਵਿਅਕਤੀ ਦੇ ਘਰ ‘ਤੇ ਮੁਹੱਲੇ ਵਿਚ ਰਹਿੰਦੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁੱਖ ਗੇਟ ‘ਤੇ ਖੜ੍ਹੀ ਇਕ ਗਰਭਵਤੀ ਔਰਤ ਦੇ ਪੇਟ’ ਤੇ ਨੌਜਵਾਨਾਂ ਨੇ ਲੱਤ ਮਾਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਦੋਸ਼ੀ ਘਰ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: Simarjeet Singh Bains ਵੱਲੋਂ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਅੰਦੋਲਨ ਸ਼ੁਰੂ

ਪੀੜਤ ਪ੍ਰਕਾਸ਼ ਜਿੰਦਲ ਨੇ ਕਿਹਾ ਕਿ ਉਸ ਦਾ ਟਰਾਂਸਪੋਰਟ ਦਾ ਕੰਮ ਹੈ। ਵੀਰਵਾਰ ਨੂੰ ਉਹ ਆਪਣੀ ਪਤਨੀ ਪੂਜਾ ਜਿੰਦਲ ਅਤੇ ਭਤੀਜੀ ਭਾਵਨਾ (27) ਦੇ ਨਾਲ ਘਰ ਵਿੱਚ ਮੌਜੂਦ ਸੀ, ਤਾਂ ਉਸ ਵੇਲੇ ਹਮਲਾਵਰ ਆਏ, ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਫੜੇ ਹੋਏ ਸਨ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੁੱਖ ਗੇਟ ਤੇ ਖੜ੍ਹੀ ਗਰਭਵਤੀ ਭਾਣਜੀ ਦੇ ਪੇਟ ਵਿੱਚ ਲੱਤ ਮਾਰ ਦਿੱਤੀ। ਲੱਤ ਮਾਰਨ ਕਾਰਨ ਉਹ ਚੀਕ ਕੇ ਘਰ ਦੇ ਅੰਦਰ ਆ ਗਈ। ਹਮਲਾਵਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਗੇਟ ਨੂੰ ਅੰਦਰ ਤੋਂ ਬੰਦ ਕਰ ਲਿਆ।

ਫਿਰ ਉਨ੍ਹਾਂ ਨੇ ਇੱਟ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਹਰ ਖੜੀ ਕਾਰ ਨੂੰ ਤੋੜ ਦਿੱਤਾ। ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਮਲਾਵਰ ਉਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ, ਥਾਣਾ ਡਵੀਜ਼ਨ ਨੰ. 7 ਪੁਲਿਸ ਉਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ