Corona in Ludhiana: ਮਾਛੀਵਾੜਾ ਸਾਹਿਬ ਵਿੱਚ Corona ਦਾ ਐਂਟਰੀ, ਪਹਿਲਾ CoronaPositive ਕੇਸ ਆਇਆ ਸਾਹਮਣੇ

first-positive-case-in-machiwara

Corona in Ludhiana: ਪੂਰੀ ਦੁਨੀਆ ‘ਚ ਤੜਥੱਲੀ ਮਚਾਉਣ ਵਾਲੇ Coronavirus ਨੇ ਮਾਛੀਵਾੜਾ ਸਾਹਿਬ ‘ਚ ਵੀ ਦਸਤਕ ਦੇ ਦਿੱਤੀ ਹੈ। ਮਾਛੀਵਾੜਾ ਬਲਾਕ ‘ਚ ਐਤਵਾਰ ਦੇਰ ਰਾਤ Corona ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਗਈ। ਮਾਛੀਵਾੜਾ ਦੇ ਮੁਬਾਰਕਪੁਰ ਦੇ ਰਹਿਣ ਵਾਲੇ ਮਿੱਤਰ ਸਿੰਘ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿੱਤਰ ਸਿੰਘ ਕੰਬਾਈਨਾਂ ਦਾ ਕੰਮ ਕਰਦਾ ਹੈ ਅਤੇ ਇਸ ਦੇ ਚੱਲਦਿਆਂ ਹੀ ਉਹ ਮੱਧ ਪ੍ਰਦੇਸ਼ ਚਲਾ ਗਿਆ ਸੀ, ਜਿਸ ਤੋਂ ਬਾਅਦ ਮਹਾਂਰਾਸ਼ਟਰ ਦੇ ਸ੍ਰੀ ਹਜੂਰ ਸਾਹਿਬ ਗੁਰਦੁਆਰਾ ‘ਚ ਚਲਾ ਗਿਆ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਨੀਚੀ ਮੰਗਲੀ ਦੇ ਇਕ ਕੁਆਟਰ ਵਿੱਚ ਫਟਿਆ ਗੈਸ ਸਿਲੰਡਰ, ਇਕ ਔਰਤ ਦੀ ਮੌਤ

ਹਜੂਰ ਸਾਹਿਬ ਤੋਂ ਬਾਕੀ ਸ਼ਰਧਾਲੂਆਂ ਨਾਲ ਬੱਸ ਰਾਹੀਂ ਜਦੋਂ ਮਿੱਤਰ ਸਿੰਘ ਲੁਧਿਆਣਾ ਵਾਪਸ ਪਰਤਿਆ ਤਾਂ ਉਸ ਦੇ Corona ਸਬੰਧੀ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਫਿਲਹਾਲ ਮਿੱਤਰ ਸਿੰਘ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਜੇਰੇ ਇਲਾਜ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਮਿੱਤਰ ਸਿੰਘ ਅਜੇ ਆਪਣੇ ਪਰਿਵਾਰ ਨੂੰ ਮਿਲਣ ਲਈ ਮੁਬਾਰਕਪੁਰ ਪਿੰਡ ਨਹੀਂ ਆਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਛੀਵਾੜਾ ‘ਚ ਕੋਰੋਨਾ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ ਪਰ ਮਿੱਤਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਮਾਛੀਵਾੜਾ ਦੇ ਲੋਕਾਂ ਨੂੰ ਬਹੁਤ ਹੀ ਸਾਵਧਾਨੀ ਰੱਖਣੀ ਪਵੇਗੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ