Corona in Punjab: ਪੰਜਾਬ ਦੇ ਸੁਰੱਖਿਅਤ ਜ਼ਿਲ੍ਹੇ ਵੀ ਆਏ ਕੋਰੋਨਾ ਦੀ ਚਪੇਟ ‘ਚ, ਬਰਨਾਲਾ ‘ਚ 15 ਨਵੇਂ ਕੇਸ ਆਏ ਸਾਹਮਣੇ

corona-outbreak-in-punjab-corona-updates

Corona in Punjab:  ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਿਸ ਆਉਣ ਨਾਲ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ‘ਚੋਂ ਵੀ Corona ਪੌਜ਼ੇਟਿਵ ਕੇਸ ਆ ਰਹੇ ਹਨ, ਜਿੱਥੇ ਇੱਕ ਵੀ ਮਰੀਜ਼ ਨਹੀਂ ਸੀ। ਬਰਨਾਲਾ ਜ਼ਿਲ੍ਹਾ ਵੀ Coronavirus ਤੋਂ ਬਚਿਆ ਹੋਇਆ ਸੀ। ਪਰ ਹੁਣ ਇੱਥੇ 111 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਹੈ, ਜਿਸ ‘ਚ 15 ਲੋਕ ਪੌਜ਼ੇਟਿਵ ਪਾਏ ਗਏ ਹਨ। ਹੁਣ ਤੱਕ Coronavirus ਦੇ ਜ਼ਿਲ੍ਹੇ ‘ਚ 19 ਕੇਸ ਹੋ ਚੁਕੇ ਹਨ।

ਇਹ ਵੀ ਪੜ੍ਹੋ: Punjab Mandi Board: ਹਾੜੀ ਦੀ ਫ਼ਸਲ ਨੂੰ ਵੇਚਣ ਦੇ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ ਪੰਜਾਬ ਦਾ ਹਰ ਕਿਸਾਨ: ਹਰਸਿਮਰਤ ਬਾਦਲ

ਇਹ ਸਾਰੇ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂ ਹਨ। ਇਨ੍ਹਾਂ ‘ਚ ਦੋ ਬੱਚੇ ਵੀ ਸ਼ਾਮਿਲ ਹਨ। ਬਰਨਾਲਾ ‘ਚ Coronavirus ਨਾਲ ਇੱਕ ਮਰੀਜ਼ ਦੀ ਮੌਤ ਹੋ ਚੁਕੀ ਹੈ, ਜਦਕਿ 1 ਮਰੀਜ਼ ਠੀਕ ਵੀ ਹੋ ਚੁਕਿਆ ਹੈ। ਇਸ ਨਾਲ ਇੱਥੇ 17 ਐਕਟਿਵ ਕੇਸ ਹੋ ਚੁਕੇ ਹਾਂ। ਇੱਥੇ ਤਕਰੀਬਨ ਅਜੇ 100 ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਕੱਲ੍ਹ ਦੀ ਰਿਪੋਰਟ ‘ਚ ਦੋ ਲੋਕ ਪੌਜ਼ੇਟਿਵ ਪਾਏ ਗਏ ਸੀ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।