Punjab Mandi Board: ਹਾੜੀ ਦੀ ਫ਼ਸਲ ਨੂੰ ਵੇਚਣ ਦੇ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ ਪੰਜਾਬ ਦਾ ਹਰ ਕਿਸਾਨ: ਹਰਸਿਮਰਤ ਬਾਦਲ

every-farmer-in-punjab-is-rolling-in-mandis-to-sell-crop-harsimrat-badal

Punjab Mandi Board: ਪੰਜਾਬ ‘ਚ ਕੈਪਟਨ ਸਰਕਾਰ ਦੇ ਰਾਜ ‘ਚ ਕਿਸਾਨ ਮੰਡੀਆਂ ‘ਚ ਆਪਣੀ ਪੁੱਤਾ ਵਾਂਗ ਪਾਲੀ ਹਾੜੀ ਦੀ ਫਸਲ ਨੂੰ ਵੇਚਣ ਲਈ ਖੱਜਲ ਖੁਆਰ ਹੋ ਰਿਹਾ ਹੈ ਪਰ ਸਰਕਾਰ ਦੇ ਮੰਤਰੀ ਸੰਤਰੀ ਨੁਮਾਇੰਦੇ ਘਰਾਂ ਵਿੱਚ ਬੈਠੇ ਹਨ, ਬਾਹਰ ਨਹੀਂ ਨਿਕਲ ਰਹੇ। ਇਹ ਸ਼ਬਦ ਅੱਜ ਇੱਥੇ ਹਾੜੀ ਦੀ ਫਸਲ ਦੇ ਮਾੜੇ ਖਰੀਦ ਪ੍ਰਬੰਧਾ ਅਤੇ ਕਣਕ ਦਾ ਮੰਡੀਕਰਨ ਸਹੀ ਨਾ ਹੋਣ ਕਾਰਨ ਆੜਤੀਆਂ ਵੱਲੋਂ ਹੜਤਾਲ ‘ਤੇ ਜਾਣ ਦੇ ਕੀਤੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੋਰੋਨਾ ਵਾਇਰਸ ਦੇ ਇਤਿਆਤ ਨੂੰ ਮੱਦੇਨਜ਼ਰ ਰੱਖਦਿਆਂ ਡਿਸਟੈਂਸ ਦਾ ਪਾਲਣ ਕਰਦਿਆਂ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਹੇ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਵਿੱਚ Corona ਦੇ 7 ਨਵੇਂ ਕੇਸ ਆਏ ਸਾਹਮਣੇ, ਬਾਪੂਧਾਮ ਕਾਲੋਨੀ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

ਉਨ੍ਹਾਂ ਕਿਹਾ ਕਿ ਸਰਕਾਰ ਮੰਡੀਆਂ ਦੀ ਸਾਰ ਨਹੀਂ ਲੈ ਰਹੀ, ਮੌਸਮ ਦੀ ਖਰਾਬੀ ਕਾਰਨ ਮੁਸ਼ਕਲਾਂ ਘਿਰੀਆਂ ਹੋਇਆ ਹੈ, ਉੱਥੇ ਕਰਜ਼ੇ ਦੀ ਮਾਰ ਹੇਠ ਦੱਬਿਆ ਕਿਸਾਨ ਮੰਡੀਆਂ ‘ਚ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਮੰਡੀਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਕਿਤੇ ਵੀ ਕੋਈ ਪ੍ਰਬੰਧ, ਸੈਨੀਟਾਇਜ਼ਰ, ਮਾਸਕ ਦਾ ਪ੍ਰਬੰਧ ਨਹੀਂ ਹੈ। ਉੱਥੇ ਖਰੀਦ ਦਾ ਪ੍ਰਬੰਧ ਨਾ ਹੋਣ ਕਾਰਨ ਆੜਤੀਆਂ ਨੂੰ ਮਜ਼ਬੂਰਨ ਹੜਤਾਲ ਤੇ ਜਾਣਾ ਪਿਆ।

ਇਸ ਮੌਕੇ ‘ਤੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਣਕ ਦੀ ਖਰੀਦ ਸੰਬੰਧੀ ਕੈਪਟਨ ਸਰਕਾਰ ਤੋਂ 15 ਕੰਟੇਨਰ ਬਾਰਦਾਨੇ ਦੀ ਮੰਗ ਕੀਤੀ ਗਈ ਅਤੇ ਮਾਰਕਫੈਡ ਦੇ ਸੀਨੀਅਰ ਅਫਸਰਾਂ ਨਾਲ ਮੌਕੇ ‘ਤੇ ਗੱਲਬਾਤ ਕਰਦਿਆਂ ਹਦਾਇਤ ਦਿੱਤੀ ਗਈ ਕਿ ਉਹ ਇਸ ਪਾਸੇ ਵੱਲ ਫੋਰੀ ਧਿਆਨ ਦੇਣ। ਇਸ ਮੌਕੇ ‘ਤੇ ਉਨ੍ਹਾਂ ਮਾਰਕਿਟ ਕਮੇਟੀ ਦੇ ਸਕੱਤਰ ਦੀ ਮਾੜੇ ਖਰੀਦ ਪ੍ਰਬੰਧਾਂ ਸੰਬੰਧੀ ਖਿਚਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ‘ਚ ਅਫਸਰਸ਼ਾਹੀ ਦਾ ਬੋਲਬਾਲਾ ਹੈ ਅਤੇ ਸਰਕਾਰ ਨੂੰ ਅਫਸਰਸ਼ਾਹੀ ਹੀ ਚਲਾ ਰਹੀ ਹੈ। ਇਸ ਮੌਕੇ ‘ਤੇ ਆੜਤੀਆਂ ਐਸ਼ੋਸ਼ੀਏਸ਼ਨ ਨਾਲ ਵੀ ਮੁਲਾਕਾਤ ਕੀਤੀ ਗਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।