Coronavirus Updates: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 42 ਹਜ਼ਾਰ ਤੋਂ ਪਾਰ

corona-outbreak-in-india-72-people-died-in-24-hours

Coronavirus Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਤੱਕ ਇਸ ਮਾਰੂ ਲਾਗ ਦੇ ਲਗਭਗ 42 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 42 ਹਜ਼ਾਰ 533 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1373 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 11 ਹਜ਼ਾਰ 707 ਲੋਕ ਵੀ ਠੀਕ ਹੋ ਗਏ ਹਨ। ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ ਹੋ ਗਈ ਹੈ।

corona-outbreak-in-india-72-people-died-in-24-hours

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 548, ਗੁਜਰਾਤ ਵਿੱਚ 290, ਮੱਧ ਪ੍ਰਦੇਸ਼ ਵਿੱਚ 156, ਰਾਜਸਥਾਨ ਵਿੱਚ 71, ਦਿੱਲੀ ਵਿੱਚ 64, ਉੱਤਰ ਪ੍ਰਦੇਸ਼ ਵਿੱਚ 43, ਆਂਧਰਾ ਪ੍ਰਦੇਸ਼ ਵਿੱਚ 33, ਪੱਛਮੀ ਬੰਗਾਲ ਵਿੱਚ 35, ਤਾਮਿਲਨਾਡੂ ਵਿੱਚ 30, ਤੇਲੰਗਾਨਾ ਵਿੱਚ 29, ਕਰਨਾਟਕ ਵਿੱਚ 25 ਮੌਤਾਂ, ਪੰਜਾਬ ਵਿੱਚ 21, ਜੰਮੂ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 5, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਓਡੀਸ਼ਾ ਵਿੱਚ ਇੱਕ-ਇੱਕ ਮੌਤਾਂ ਹੋਈਆਂ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ