Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, ਕਾਨੂੰਨਗੋ ਗੁਰਮੇਲ ਸਿੰਘ ਦੀ Corona ਕਾਰਨ ਹੋਈ ਮੌਤ

corona-virus-paitents-death-in-ludhiana

Corona in Ludhiana: ਜ਼ਿਲੇ ਦੇ ਪਾਇਲ ਸ਼ਹਿਰ ਦੇ ਰਹਿਣ ਵਾਲੇ 58 ਸਾਲਾ ਮਾਲ ਵਿਭਾਗ ਦਾ ਕਾਨੂੰਨਗੋ ਗੁਰਮੇਲ ਸਿੰਘ ਜੋ ਕਿ Corona ਪਾਜ਼ੇਟਿਵ ਸੀ ਦੀ ਅੱਜ ਮੌਤ ਹੋ ਗਈ ਹੈ। Coronavirus ਨਾਲ ਇਹ ਪੰਜਾਬ ਵਿਚ 15ਵੀਂ ਮੌਤ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਘਰ ਵਿਚ ਹੀ ਸੀ। ਪਰਿਵਾਰ ਮੁਤਾਬਕ 10 ਅਪ੍ਰੈਲ ਤੋਂ ਉਨ੍ਹਾਂ ਦੀ ਸਿਹਤ ਕੁਝ ਖਰਾਬ ਚੱਲ ਰਹੀ ਸੀ, ਜਿਸ ਕਾਰਨ 14 ਅਪ੍ਰੈਲ ਨੂੰ ਉਹ ਹਸਪਤਾਲ ਵਿਚ ਭਰਤੀ ਹੋ ਗਏ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਦੇ ਲੋਕਾਂ ਦੇ ਲਈ ਆਈ ਚੰਗੀ ਖ਼ਬਰ, DMC ਵਿੱਚ ਹੋਣਗੇ Corona ਦੇ ਟੈਸਟ

ਜਿਸ ਦੀ ਅੱਜ ਮੌਤ ਹੋ ਗਈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਰਮੇਲ ਸਿੰਘ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਉਹ ਕਈ ਦਿਨ ਘਰ ਰਹੇ। ਗੁਰਮੇਲ ਸਿੰਘ ਦੀ ਮੌਤ ਦੀ ਖਬਰ ਦੀ ਪੁਸ਼ਟੀ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਬੰਧਨ ਵਲੋਂ ਕੀਤੀ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ