Corona in Ludhiana: ਲੁਧਿਆਣਾ ਦੇ ਲੋਕਾਂ ਦੇ ਲਈ ਆਈ ਚੰਗੀ ਖ਼ਬਰ, DMC ਵਿੱਚ ਹੋਣਗੇ Corona ਦੇ ਟੈਸਟ

now-corona-testing-in-dmc-ludhiana

Corona in Ludhiana: ਲੁਧਿਆਣਾ ਵਾਸੀਆਂ ਲਈ ਇਕ ਚੰਗੀ ਖਬਰ ਹੈ ਕਿ COVID-19 ਨਾਲ ਸਬੰਧਿਤ ਜੋ ਟੈਸਟ ਪਹਿਲਾਂ ਪਟਿਆਲਾ ਭੇਜਣੇ ਪੈਂਦੇ ਸਨ, ਹੁਣ ਉਹ ਟੈਸਟ ਕਰਨ ਦੀ ਮਾਨਤਾ ਸਥਾਨਕ ਡੀ. ਐਮ. ਸੀ. ਹਸਪਤਾਲ ਨੂੰ ਵੀ ਮਿਲ ਗਈ ਹੈ। ਇਸ ਲਈ ਮੈਨਜਮੈਂਟ ਵੱਲੋਂ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਮਾਨਤਾ ਲਈ ਸਥਾਨਕ ਸੀ. ਐਮ. ਸੀ. ਹਸਪਤਾਲ ਵੱਲੋਂ ਵੀ ਅਪਲਾਈ ਕੀਤਾ ਹੋਇਆ ਹੈ। ਇਸ ਹਸਪਤਾਲ ਨੂੰ ਵੀ ਇਹ ਮਾਨਤਾ ਜਲਦ ਮਿਲਣ ਦੀ ਉਮੀਦ ਹੈ।

now-corona-testing-in-dmc-ludhiana

ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ‘ਚ ਹੁਣ ਤੱਕ 800 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 671 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 129 ਦੀ ਰਿਪੋਰਟ ਆਉਣੀ ਬਾਕੀ ਹੈ। 641 ਨੈਗੇਟਿਵ ਅਤੇ 17 ਨਮੂਨੇ ਰਿਜੈਕਟ ਹੋਏ ਹਨ। ਹੁਣ ਤੱਕ 11 ਮਾਮਲੇ ਪਾਜ਼ੇਟਿਵ ਪਾਏ ਗਏ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ