Corona in Pakistan: ਪਾਕਿਸਤਾਨ ਵਿੱਚ Corona ਦਾ ਪ੍ਰਕੋਪ ਜਾਰੀ, 24 ਘੰਟਿਆਂ ਵਿੱਚ 23 ਲੋਕਾਂ ਦੀ ਮੌਤ

corona-outbreak-in-pakistan-23-deaths-in-24-hours

Corona in Pakistan: ਪਾਕਿਸਤਾਨੀ ਸਰਕਾਰ ਵਲੋਂ ਬੀਤੇ ਕੁਝ ਦਿਨਾਂ ਤੋਂ ਜਾਰੀ ਲਾਕਡਾਊਨ ਤੋਂ ਢਿੱਲ ਦੇਣ ਤੋਂ ਬਾਅਦ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਣ 23 ਲੋਕਾਂ ਦੀ ਮੌਤ ਤੇ ਹੋਰ 627 ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਮੌਤਾਂ ਦੀ ਗਿਣਤੀ 134 ਤੇ ਇਨਫੈਕਸ਼ਨ ਦੇ ਮਾਮਲੇ 7,027 ਹੋ ਗਏ ਹਨ। ਇਸ ਦੌਰਾਨ ਮਾਹਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਸਰਕਾਰ ਨੂੰ ਅਜਿਹੇ ਨਾਜ਼ੁਕ ਵੇਲੇ ਵਿਚ ਲਾਕਡਾਊਨ ਵਿਚ ਢਿੱਲ ਨਹੀਂ ਦੇਣੀ ਚਾਹੀਦੀ। ਇਸ ਨਾਲ ਵਾਇਰਸ ਫੈਲਣ ਦਾ ਖਤਰਾ ਹੋ ਵਧ ਜਾਵੇਗਾ।

ਇਹ ਵੀ ਪੜ੍ਹੋ: Corona in Germany: ਜਰਮਨੀ ਵਿੱਚ Corona ਦਾ ਕਹਿਰ ਜਾਰੀ, COVID19 ਦੇ 3380 ਨਵੇਂ ਮਾਮਲੇ ਆਏ ਸਾਹਮਣੇ

ਰਾਸ਼ਟਰੀ ਸਿਹਤ ਸੇਵਾਵਾਂ ਦੇ ਮੰਤਰਾਲਾ (ਐਨ.ਐਚ.ਐਸ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 5,300 ਲੋਕਾਂ ਦੇ ਟੈਸਟ ਕੀਤੇ ਗਏ। ਇਸ ਦੌਰਾਨ ਮੰਤਰਾਲਾ ਨੇ ਦੱਸਿਆ ਕਿ ਦੇਸ਼ ਦੇ ਪੰਜਾਬ ਸੂਬੇ ਵਿਚ ਇਸ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਹਨ। ਹਾਲਾਂਕਿ, ਸਿਹਤ ਬਾਰੇ ਪ੍ਰਧਾਨਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਡਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਸਾਂ ਦੀ ਗਿਣਤੀ ਨੂੰ ਲਾਕਡਾਊਨ ਵਿਚ ਢਿੱਲ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਦੇਸ਼ ਵਿਚ ਜਿੰਨੇ ਜ਼ਿਆਦਾ ਟੈਸਟ ਕੀਤੇ ਜਾਣਗੇ ਉਨੇਂ ਹੀ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਰਹੇਗੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ