ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾਡ਼ਾ ਮਨਾਇਆ

Celebrated Birthday of Shaheed Udham Singh Ji

ਖੰਨਾ (ਸੁਖਵਿੰਦਰ ਕੌਰ)- ਅੱਜ ਸਥਾਨਕ ਵਾਰਡ ਨੰ. 1 ’ਚ ਪੈਂਦੇ ਵੇਅਰ ਹਾਊਸ ਗੋਦਾਮਾਂ ਵਿਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਗਰੇਨ ਫੂੁਡ ਅਲਾਇਡ ਪੱਲੇਦਾਰ ਵਰਕਰ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ ਤੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਤਾਰਾ ਸਿੰਘ ਨੇ ਕੀਤੀ। ਇਸ ਮੌਕੇ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੇ ਉਨ੍ਹਾਂ ਦੇ ਸਿਧਾਤਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਅਨਾਥ ਹੁੰਦਿਆਂ ਹੋਇਆ ਵੀ ਇੰਨੀ ਵੱਡੀ ਕੁਰਬਾਨੀ ਕੀਤੀ ਹੈ। 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਖੂਨੀ ਸਾਕੇ ਦੇ ਕਾਤਲ ਅੈਡਵਾਇਰ ਨੂੰ ਉਸ ਦੇ ਹੀ ਦੇਸ਼ ’ਚ ਜਾ ਕੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲਿਆ ਸੀ। ਉਨ੍ਹਾਂ ਕਿਹਾ ਕਿ ਅੱਜ ਹਰ ਇਕ ਮਨੁੱਖ ਆਪਣੇ ਲੋਭ ਲਾਲਚ ਦੇ ਵਿਚ ਡੁੱਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ ਪ੍ਰਣ ਕਰਨਾ ਚਾਹੀਦਾ ਹੈ ਕਿ ਦੇਸ਼ ਭਗਤੀ ਦੇ ਰਾਹ ’ਤੇ ਚੱਲ ਕੇ ਦੇਸ਼ ਭਗਤ ਬਣੀਏ ਤਾਂ ਜੋ ਸਮਾਜ ਵਿਚ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਹਰਿੰਦਰ ਸਿੰਘ ਖੰਨਾ, ਨਛੱਤਰ ਮੁਨਸ਼ੀ, ਬੋਨੂੰ ਪਾਸਵਾਨ, ਕੌਰਵ ਕੁਮਾਰ, ਵੇਅਰ ਹਾਊਸ ਦੇ ਮੈਨੇਜਰ ਜੰਗ ਸਿੰਘ, ਹਰਨੇਕ ਸਿੰਘ, ਅਜੀਤ ਲਾਲ, ਜੱਗੀ ਰਾਮ, ਲਾਲ ਚੌਧਰੀ, ਜਤਿੰਦਰ ਪਾਸਵਾਨ, ਹਰਦੀਪ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਬੇਅੰਤ ਸਿੰਘ, ਕਮਲੇਸ਼, ਸੰਜੇ, ਸੁਨੀਲ, ਮਨੋਜ, ਕੁੰਦਨ ਚੌਧਰੀ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ।

Source:Jagbani

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ