Corona in Punjab: ਮੋਹਾਲੀ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ Corona ਦਾ ਪ੍ਰਕੋਪ ਜਾਰੀ, ਕਈ ਨਵੇਂ ਕੇਸ ਆਏ ਸਾਹਮਣੇ

coronavirus-outbreaking-in-jalandhar-after-mohali

Corona in Punjab: ਜ਼ਿਲੇ ‘ਚ Corona ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ ‘ਚ ਆਉਣ ਵਾਲੇ ਕੇਸ ਰੋਜ਼ ਹੀ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ 7 ਨਵੇਂ ਕੇਸ ਮਿਲੇ, ਜਿਸ ਕਾਰਨ ਜ਼ਿਲੇ ‘ਚ ਹੁਣ ਤੱਕ ਮਿਲੇ Corona ਪਾਜ਼ੀਟਿਵ ਕੇਸਾਂ ਦੀ ਗਿਣਤੀ 22 ਹੋ ਗਈ ਹੈ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਦਾ ਸੈਂਪਲ ਮੌਤ ਤੋਂ ਬਾਅਦ ਲਿਆ ਗਿਆ ਸੀ ਅਤੇ 4 ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।

ਇਹ ਵੀ ਪੜ੍ਹੋ: Corona Outbreak in Jalandhar: ਜਲੰਧਰ ਦੇ ਵਿੱਚ Corona ਦਾ ਕਹਿਰ, 3 ਹੋਰ CoronaPositive ਕੇਸ ਆਏ ਸਾਹਮਣੇ

ਇਥੇ ਦੱਸ ਦੇਈਏ ਕਿ ਮੋਹਾਲੀ ਤੋਂ ਬਾਅਦ ਹੁਣ ਜਲੰਧਰ ਅਜਿਹਾ ਸ਼ਹਿਰ ਹੈ, ਜਿੱਥੇ Corona ਦੇ ਸਭ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ‘ਚ ਹੁਣ ਤੱਕ 54 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਜਲੰਧਰ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 22 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ ‘ਚ 19 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ‘ਚ ਇਲਾਜ ਅਧੀਨ ਪੁਰਾਣੀ ਸਬਜ਼ੀ ਮੰਡੀ ਕੋਲ ਰਹਿਣ ਵਾਲੀ ਔਰਤ ਕਵਿਤਾ ਮਹਾਜਨ ਦਾ Coronavirus ਦਾ ਟੈਸਟ ਬੀਤੇ ਦਿਨੀਂ ਪਾਜ਼ੀਟਿਵ ਆਇਆ ਸੀ।

ਜਦਕਿ ਐਤਵਾਰ ਨੂੰ ਉਸ ਦੇ ਪਤੀ ਰਾਜੇਸ਼, ਪੁੱਤਰ ਹਰੀ, ਜੇਠ ਸਤੀਸ਼, ਜਠਾਣੀ ਅਮਿਤਾ ਅਤੇ ਭਤੀਜੀ ਅਨਮੋਲ ਦਾ ਵੀ Coronavirus ਦਾ ਟੈਸਟ ਪਾਜ਼ੀਟਿਵ ਆਇਆ। ਇਸ ਤੋਂ ਇਲਾਵਾ ਐਤਵਾਰ ਨੂੰ ਪਾਜ਼ੀਟਿਵ ਆਏ ਕੇਸਾਂ ‘ਚ ਸ਼ਾਹਕੋਟ ਬਲਾਕ ਤੋਂ ਆਈ ਉਹ ਔਰਤ ਸ਼ਾਮਲ ਹੈ, ਜਿਸ ਦਾ ਸੈਂਪਲ ਉਸ ਦੀ ਮੌਤ ਤੋਂ ਬਾਅਦ ਸਰੀਰ ਤੋਂ ਲਿਆ ਗਿਆ ਸੀ ਅਤੇ ਉਹ ਕਰਤਾਰਪੁਰ ਬਲਾਕ ਤੋਂ ਲਿਆਇਆ ਗਿਆ ਤਬਲੀਗੀ ਦੱਸਿਆ ਜਾ ਰਿਹਾ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ