Corona in Jalandhar: ਜਲੰਧਰ ਦੇ ਵਿੱਚ Corona ਦਾ ਕਹਿਰ, 5 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪੋਜ਼ੀਟਿਵ ਇਲਾਕਾ ਸੀਲ

report-of-5-family-members-positive-in-jalandhar

Corona in Jalandhar: ਸਥਾਨਕ ਮਿੱਠਾ ਬਾਜ਼ਾਰ ‘ਚ ਇਕ ਹੀ ਪਰਿਵਾਰ ਦੇ 3 ਮੈਬਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਐਤਵਾਰ ਪੁਰਾਣੀ ਸਬਜੀ ਮੰਡੀ ਕੋਲ ਵੀ ਇਕ ਪਰਿਵਾਰ ਦੇ 5 ਹੋਰ ਮੈਬਰਾਂ ਦੀ ਰਿਪੋਰਟ Corona  ਪਾਜ਼ੇਟਿਵ ਆਉਣ ਤੋਂ ਬਾਅਦ ਖੇਤਰ ‘ਚ ਹੜਕੰਪ ਮੱਚ ਗਿਆ। ਇਕ ਹੀ ਪਰਿਵਾਰ ਦੇ 5 ਮੈਬਰਾਂ ਦੀ ਰਿਪੋਰਟ Corona ਪਾਜ਼ੇਟਿਵ ਆਉਣ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰਾਂ ‘ਚ ਵੀ ਹੜਕੰਪ ਮੱਚ ਗਿਆ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਪੁਰਾਣੀ ਸਬਜੀ ਮੰਡੀ ਅਤੇ ਉਸ ਦੇ ਆਲੇ ਦੁਆਲੇ ਦੇ ਕਈ ਖੇਤਰਾਂ ਨੂੰ ਸੀਲ ਕਰ ਦਿੱਤਾ ਹੈ। ਜਿਸ ਦੇ ਨਾਲ ਹੀ ਕਈ ਲੋਕਾਂ ਨੂੰ ਕੁਆਰੰਟਾਈਨ ਵੀ ਕੀਤਾ ਗਿਆ।

report-of-5-family-members-positive-in-jalandhar

ਜ਼ਿਕਰਯੋਗ ਹੈ ਕਿ ਮਿੱਠਾ ਬਾਜ਼ਾਰ ਵਾਸੀ ਪ੍ਰਵੀਣ ਕੁਮਾਰ ਦੀ Coronavirus ਕਾਰਨ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ 3 ਹੋਰ ਮੈਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪੁਲਸ ਪ੍ਰਸ਼ਾਸਨ ਨੇ ਪਹਿਲਾਂ ਮਿੱਠਾ ਬਾਜ਼ਾਰ ਨੂੰ ਸੀਲ ਕੀਤਾ ਸੀ। ਉਥੇ ਹੀ ਦੂਜੇ ਪਾਸੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਮਿੱਠਾ ਬਾਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਅਤੇ ਮਕਸੂਦਾਂ ਖੇਤਰ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਸੀ। ਉਥੇ ਹੀ ਕੁਝ ਦਿਨ ਪਹਿਲਾਂ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਸਥਿਤ ਇਸ ਪਰਿਵਾਰ ਦੇ 1 ਮੈਂਬਰ ਦੀ ਰਿਪੋਰਟ ਪਾਜ਼ਟਿਵ ਆਈ ਸੀ। ਜਿਸ ਤੋਂ ਬਾਅਦ 5 ਹੋਰ ਮੈਬਰਾਂ ਦੀ ਰਿਰਪੋਟ ਐਤਵਾਰ ਪਾਜ਼ਟਿਵ ਆਉਣ ਤੋਂ ਬਾਅਦ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਦੂਜੇ ਪਾਸੇ ਏ. ਸੀ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸੀਲ ਖੇਤਰਾਂ ‘ਚ ਵੀ ਡਰੋਨ ਦੀ ਮਦਦ ਨਾਲ ਨਜ਼ਰ ਰੱਖੀ ਜਾ ਰਹੀ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ