Corona in Haryana: ਮਾਸਕ ਤੋਂ ਬਿਨਾਂ ਘਰੋਂ ਨਿੱਕਲਣ ਵਾਲਿਆਂ ਲਈ ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ

coronavirus-haryana-government-mask-police-invoice

Corona in Haryana: ਹਰਿਆਣਾ ‘ਚ Coronavirus ਦਾ ਇਨਫੈਕਸ਼ਨ ਵਧਣ ਕਾਰਨ ਲਾਕਡਾਊਨ ‘ਚ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਹਰਿਆਣਾ ‘ਚ ਹੁਣ ਜੇਕਰ ਕੋਈ ਬਿਨਾਂ ਮਾਸਕ ਲਗਾਏ ਘਰੋਂ ਬਾਹਰ ਨਿਕਲਿਆ, ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਿਰਦੇਸ਼ ਪ੍ਰਦੇਸ਼ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਤੇ ਡੀ.ਜੀ.ਆਈ. ਹਰਿਆਣਾ ਦੇ ਮਾਧਿਅਮ ਨਾਲ ਪੂਰੇ ਪ੍ਰਦੇਸ਼ ‘ਚ ਅਮਲ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ।

coronavirus-haryana-government-mask-police-invoice

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਨੇ ਐਤਵਾਰ ਦੀ ਸ਼ਾਮ ਨੂੰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪੂਰੇ ਹਰਿਆਣਾ ‘ਚ ਬਿਨਾਂ ਮਾਸਕ ਦੇ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਪੁਲਸ ਚਲਾਨ ਕੱਟੇਗੀ। ਅਨਿਲ ਵਿੱਜ ਨੇ ਕਿਹਾ ਕਿ ਇਸ ਸੰਬੰਧ ‘ਚ ਏ.ਸੀ.ਐੱਸ. ਹੋਮ ਵਿਜੇਵਰਧਨ ਦੇ ਨਾਲ-ਨਾਲ ਡੀ.ਜੀ.ਪੀ. ਹਰਿਆਣਾ ਮਨੋਜ ਯਾਦਵ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪ੍ਰਦੇਸ਼ ‘ਚ ਘਰੋਂ ਨਿਕਲਣ ’ਤੇ ਮਾਸਕ ਤੋਂ ਇਲਾਵਾ ਤੌਲੀਆ, ਗਮਛਾ, ਕੱਪੜਾ ਜੇਕਰ ਨਹੀਂ ਹੋਵੇਗਾ ਤਾਂ ਇਸ ਤਰਾਂ ਦੇ ਲੋਕਾਂ ’ਤੇ ਪੁਲਸ ਚਲਾਨ ਦੀ ਕਾਰਵਾਈ ਕਰੇਗੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ