Lockdown in Punjab: ਪੰਜਾਬ ਵਿੱਚ 15 ਮਈ ਤੱਕ ਵੱਧ ਸਕਦਾ ਹੈ Lockdown: ਕੈਪਟਨ ਅਮਰਿੰਦਰ ਸਿੰਘ

lockdown-extend-in-punjab-till-may-15

Lockdown in Punjab: ਪੰਜਾਬ ‘ਚ 15 ਮਈ ਤਕ ਲਾਕਡਾਊਨ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਰਣਨੀਤੀ ਤਿਆਰ ਕਰ ਲਈ ਗਈ ਹੈ। ਬਕਾਇਦਾ ਪੰਜਾਬ ਸਰਕਾਰ ਦੀ ਟਾਸਕ ਫੋਰਸ ਨੇ ਇਸ ਸਬੰਧੀ ਇਕ ਵਿਸਥਾਰਤ ਰਿਪੋਰਟ ‘ਐਗਜ਼ਿਟ ਸਟੈਟਰਜੀ ਫਾਰ COVID-19 ਲਾਕਡਾਊਨ ਰਿਸਟ੍ਰਿਕਸ਼ਨਜ਼’ ਸਰਕਾਰ ਨੂੰ ਸੌਂਪੀ ਹੈ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ 15 ਮਈ ਤਕ ਦੇਸ਼ ਭਰ ਸਣੇ ਰਾਜ ‘ਚ ਲਾਕਡਾਊਨ ਰਿਹਾ ਤਾਂ ਉਸ ਨਾਲ ਨਜਿੱਠਣ ਲਈ ਸਰਕਾਰ ਨੂੰ ਕਈ ਠੋਸ ਕਦਮ ਚੁੱਕਣੇ ਪੈਣਗੇ।

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ, ਹਰ ਮਹੀਨੇ ਪੈ ਰਿਹੈ 3360 ਕਰੋੜ ਦਾ ਘਾਟਾ

ਕੇਂਦਰ ਸਰਕਾਰ ਕੋਲੋਂ ਆਰਥਿਕ ਸੰਕਟ ਲਈ ਮਦਦ ਮੰਗਣੀ ਹੋਵੇਗੀ। 20 ਮੈਂਬਰੀ ਇਸ ਟਾਸਕ ਫੋਰਸ ਦਾ ਗਠਨ ਹਾਲ ਹੀ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ। ਟਾਸਕ ਫੋਰਸ ਵਲੋਂ 46 ਪੰਨਿਆਂ ਦੀ ਰਿਪੋਰਟ ਨੂੰ 7 ਹਿੱਸਿਆਂ ‘ਚ ਵੰਡਿਆ ਗਿਆ ਹੈ। ਇਸ ‘ਚ ਸਮਾਜਿਕ ਤੇ ਆਰਥਿਕ ਚੁਣੌਤੀਆਂ, ਪੰਜਾਬ ਦੀ ਆਰਥਿਕ ਸਥਿਤੀ, ਲਾਕਡਾਊਨ ਤੋਂ ਉਭਰਨ ਵਰਗੇ ਮੁੱਖ ਬਿੰਦੂਆਂ ‘ਤੇ ਧਿਆਨ ਦਿੱਤਾ ਗਿਆ ਹੈ।

ਜੇਕਰ ਲਾਕਡਾਊਨ 15 ਮਈ ਤੱਕ ਰਿਹਾ ਤਾਂ ਪੰਜਾਬ ਸਰਕਾਰ ਰੋਗ ਗ੍ਰਸਤ ਇਲਾਕਿਆਂ ਤੋਂ ਬਾਹਰ ਉਦਯੋਗਿਕ ਇਕਾਈਆਂ ਨੂੰ ਚਾਲੂ ਕਰਨ ਦੀ ਆਗਿਆ ਦੇ ਸਕਦੀ ਹੈ। ਟਾਸਕ ਫੋਰਸ ਨੇ ਸੁਝਾਅ ਦਿੱਤਾ ਹੈ ਕਿ ਇਨ੍ਹਾਂ ਇਕਾਈਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਜ਼ਿਆਦਾ ਸਮੇਂ ਤਕ ਬੇਰੁਜ਼ਗਾਰ ਰੱਖਣਾ ਠੀਕ ਨਹੀਂ ਹੋਵੇਗਾ। ਇਸ ਨਾਲ ਆਰਥਿਕ ਸੰਕਟ ਡੂੰਘਾ ਹੋ ਸਕਦਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।