ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਇਸ ਬਿਆਨ ਦੇ ਉਲਟ ਕਿ ਪੰਜਾਬ ਕਾਂਗਰਸ ਵਿੱਚ ਸਥਿਤੀ ਕੰਟਰੋਲ ਵਿੱਚ ਹੈ, ਸੂਬਾ ਪਾਰਟੀ ਇਕਾਈ ਵਿੱਚ ਝਗੜਾ ਫਿਰ ਸ਼ੁਰੂ ਹੋ ਗਿਆ ਹੈ ।
ਪੀਸੀਸੀ ਮੁਖੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਸ਼ੁੱਕਰਵਾਰ ਨੂੰ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਕੈਪਟਨ ਅਮਰਿੰਦਰ ਕੈਂਪ ਨੇ ਅਸੰਤੁਸ਼ਟ ਵਿਧਾਇਕਾਂ ਨੂੰ ਨਾਲ ਮਿਲਾਉਣ ਦੀ ਕੋਸ਼ਿਸ਼ ਆਰੰਭ ਕਰ ਦਿੱਤੀ ਗਈ ।
ਮੰਤਰੀ ਰਾਣਾ ਗੁਰਮੀਤ ਸੋਢੀ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ , ਮੁੱਖ ਮੰਤਰੀ ਨਾਲ ਏਕਤਾ ਦੇ ਪ੍ਰਗਟਾਵੇ ਵਿੱਚ ਅੱਠ ਮੰਤਰੀਆਂ ਅਤੇ ਚਾਰ ਸੰਸਦ ਮੈਂਬਰਾਂ ਸਮੇਤ 45 ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨਾਲ ਉਹਨਾਂ ਦੇ ਗ੍ਰਹਿ ਅਸਥਾਨ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ।
ਸਿੱਧੂ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜਨ ਬਾਰੇ ਰਾਵਤ ਦੇ ਬਿਆਨ ਤੋਂ ਨਾਖੁਸ਼ ਹਨ।”ਮੈਂ ਇੱਕ ਡਮੀ ਮੁਖੀ ਨਹੀਂ ਬਣ ਸਕਦਾ ਜਿਸਨੂੰ ਫੈਸਲੇ ਲੈਣ ਦੀ ਆਗਿਆ ਨਹੀਂ ਹੈ” ਸਿੱਧੂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ,ਅੰਦਰੂਨੀ ਵਿਵਾਦ ਇੱਕ ਵਾਰ ਫਿਰ ਦਿੱਲੀ ਪਹੁੰਚ ਗਿਆ ਹੈ, ਰਾਵਤ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।