Punjab Government: ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ, ਹਰ ਮਹੀਨੇ ਪੈ ਰਿਹੈ 3360 ਕਰੋੜ ਦਾ ਘਾਟਾ

big-challenge-in-front-of-punjab-government

Punjab Government: Coronavirus ਕਾਰਨ ਪੰਜਾਬ ਦੇ ਖਜ਼ਾਨੇ ਨੂੰ ਢਾਹ ਲੱਗਦੀ ਜਾ ਰਹੀ ਹੈ। ਸੂਬੇ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ। ਇਨ੍ਹਾਂ ‘ਚੋਂ ਜੀਐਸਟੀ 1322 ਕਰੋੜ ਰੁਪਏ, ਸ਼ਰਾਬ ‘ਤੇ ਰਾਜ ਕਰ ਐਕਸਾਈਜ਼ 521 ਕਰੋੜ, ਮੋਟਰ ਵਾਹਨ ਟੈਕਸ ਦਾ 198 ਕਰੋੜ, ਪੈਟਰੋਲ ਤੇ ਡੀਜ਼ਲ ‘ਤੇ 465 ਕਰੋੜ ਦਾ ਵੈਟ, 243 ਕਰੋੜ ਬਿਜਲੀ ਡਿਊਟੀ, 219 ਕਰੋੜ ਦੀ ਸਟੈਂਪ ਡਿਊਟੀ ਤੇ 392 ਕਰੋੜ ਰੁਪਏ ਦਾ ਟੈਕਸ-ਮਾਲੀਆ ਸ਼ਾਮਲ ਹੈ।

ਇਹ ਵੀ ਪੜ੍ਹੋ: Lockdown in Punjab: Lockdown ਦੌਰਾਨ ਫਗਵਾੜੇ ਦੇ ਲੋਕਾਂ ਨੂੰ ਰਾਸ਼ਨ ਨਾ ਮਿਲਣ ਤੇ, ਕੈਪਟਨ ਖਿਲਾਫ ਸੜਕਾਂ ਤੇ ਉੱਤਰੇ ਲੋਕ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਆਰਥਿਕ ਵਿਕਾਸ ਦੇ ਰਾਹ ‘ਤੇ ਲਿਆਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਕੈਪਟਨ ਦੀ ਬੇਨਤੀ ਮੰਨ ਕੇ ਇਸ ਬਾਰੇ ਕੰਮ ਕਰਨ ਦਾ ਭਰੋਸਾ ਦੁਆਇਆ ਹੈ। ਇਸ ਤਰ੍ਹਾਂ ਹੁਣ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਚਾੜ੍ਹਨ ਲਈ ਡਾ. ਮਨਮੋਹਨ ਸਿੰਘ ਕਮਾਨ ਸੰਭਾਲਣਗੇ।

ਇਸੇ ਤਹਿਤ ਕੈਪਟਨ ਵੱਲੋਂ ਕਾਇਮ ਮਾਹਿਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ ਕੀਤੀ ਗਈ। ਸਮੂਹ ਦੀ ਅਗਵਾਈ ਅਰਥਸ਼ਾਸਤਰੀ ਤੇ ਯੋਜਨਾ ਬੋਰਡ ਦੇ ਸਾਬਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਕਰ ਰਹੇ ਹਨ। ਮਾਹਿਰਾਂ ਦੇ ਸਮੂਹ ‘ਚ ਪਹਿਲਾਂ 20 ਮੈਂਬਰ ਸਨ, ਪਰ ਇਸ ‘ਚ ਦੋ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ। ਸਮੂਹ ਨੇ ਸੋਮਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ।

ਕੈਪਟਨ ਨੇ ਸਮੂਹ ਨੂੰ ਦੱਸਿਆ ਕਿ ਸੂਬੇ ਦੀ ਵਿੱਤੀ ਹਾਲਤ ਕਮਜ਼ੋਰ ਹੈ। ਸੂਬੇ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਨ੍ਹਾਂ ‘ਚੋਂ ਜੀਐਸਟੀ 1322 ਕਰੋੜ ਰੁਪਏ, ਸ਼ਰਾਬ ‘ਤੇ ਰਾਜ ਕਰ ਐਕਸਾਈਜ਼ 521 ਕਰੋੜ, ਮੋਟਰ ਵਾਹਨ ਟੈਕਸ ਦਾ 198 ਕਰੋੜ, ਪੈਟਰੋਲ ਤੇ ਡੀਜ਼ਲ ‘ਤੇ 465 ਕਰੋੜ ਦਾ ਵੈਟ, 243 ਕਰੋੜ ਬਿਜਲੀ ਡਿਊਟੀ, 219 ਕਰੋੜ ਦੀ ਸਟੈਂਪ ਡਿਊਟੀ ਤੇ 392 ਕਰੋੜ ਰੁਪਏ ਦਾ ਟੈਕਸ-ਮਾਲੀਆ ਰੁਪਏ ਦੇ ਰੂਪ ‘ਚ ਘਾਟਾ ਸ਼ਾਮਲ ਕਰਦਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।