6 ਸਾਲਾ ਬੱਚੀ ਦੇ ਢਿੱਡ ‘ਚੋਂ ਨਿਕਲਿਆ 1.5 ਕਿਲੋ ਵਾਲਾਂ ਦਾ ਗੁੱਛਾ, ਡਾਕਟਰ ਵੀ ਹੈਰਾਨ

6-year-old-girl's-1.5-kg-hair-bunch-emerges-from-stomach

6 ਸਾਲ ਦੀ ਇਕ ਬੱਚੀ ਦੇ ਢਿੱਡ ’ਚ ਕਾਫੀ ਸਮੇਂ ਤੋਂ ਦਰਦ ਰਹਿੰਦਾ ਸੀ। ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਢਿੱਡ ’ਚੋਂ ਕੁਝ ਅਜਿਹਾ ਨਿਕਲਿਆ ਜਿਸ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਦੱਸ ਦੇਈਏ ਕਿ 6 ਸਾਲ ਦੀ ਇਕ ਬੱਚੀ ਦੇ ਢਿੱਡ ’ਚੋਂ ਕਰੀਬ ਡੇਢ ਕਿੱਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ। ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਆਪਰੇਸ਼ਨ ਕਰਕੇ ਇਹ ਵਾਲ ਕੱਢੇ।

ਗੁਰਲੀਨ ਦੇ ਢਿੱਡ ’ਚ ਦਰਦ ਰਹਿੰਦਾ ਸੀ। ਕੁਝ ਸਮੇਂ ਤੋਂ ਖਾਣਾ ਵੀ ਨਹੀਂ ਖਾ ਪਾ ਰਹੀ ਸੀ ਅਤੇ ਕਾਫ਼ੀ ਕਮਜ਼ੋਰ ਵੀ ਹੋਣ ਲੱਗੀ ਸੀ। ਘਰ ਵਾਲੇ ਗੁਰਲੀਨ ਨੂੰ ਸੈਕਟਰ-6 ਦੇ ਜਨਰਲ ਹਸਪਤਾਲ ਲੈ ਗਏ। ਇਥੇ ਸੀਨੀਅਰ ਸਰਜਨ ਡਾਕਟਰ ਵਿਵੇਕ ਭਾਦੂ ਨੇ ਬੱਚੀ ਦਾ ਇਲਾਜ ਕੀਤਾ। ਵੀਰਵਾਰ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਵਾਲਾਂ ਦਾ ਗੁੱਛਾ ਕੱਢਿਆ ਗਿਆ।

ਪੰਚਕੂਲਾ ਦੇ ਸਿਵਲ ਹਸਪਤਾਲ ’ਚ 4-5 ਸਾਲ ਪਹਿਲਾਂ ਵੀ ਅਜਿਹਾ ਇਕ ਆਪਰੇਸ਼ਨ ਹੋਇਆ ਸੀ ਪਰ ਉਸ ਮਰੀਜ਼ ਦੀ ਉਮਰ 22 ਸਾਲ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ