Lockdown in Punjab: Lockdown ਦੌਰਾਨ ਫਗਵਾੜੇ ਦੇ ਲੋਕਾਂ ਨੂੰ ਰਾਸ਼ਨ ਨਾ ਮਿਲਣ ਤੇ, ਕੈਪਟਨ ਖਿਲਾਫ ਸੜਕਾਂ ਤੇ ਉੱਤਰੇ ਲੋਕ

people-protest-against-punjab-government-in-phagwara

Lockdown in Punjab: ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ‘ਚ ਸਥਾਨਕ ਪ੍ਰਸ਼ਾਸਨ ਤੇ ਪੁਲਸ ਉਸ ਸਮੇਂ ਪੂਰੀ ਤਰ੍ਹਾਂ ਨਾਲ ਹਿੱਲ ਗਏ ਜਦ ਦੇਖਦੇ ਹੀ ਦੇਖਦੇ ਸੈਂਕੜਿਆਂ ਦੀ ਗਿਣਤੀ ‘ਚ ਪ੍ਰਵਾਸੀ ਤੇ ਸਥਾਨਕ ਲੋਕਾਂ ਦੀ ਭਾਰੀ ਭੀੜ ਸੜਕਾਂ ‘ਤੇ ਉਤਰ ਆਈ। ਇਸ ਦੌਰਾਨ ਲੰਬੇ ਸਮੇਂ ਤਕ ਸਮਾਜਿਕ ਦੂਰੀ ਬਣਾਏ ਜਾਣ ਦੀ ਵੀ ਲੋਕਾਂ ਨੇ ਪਾਲਣਾ ਨਹੀਂ ਕੀਤੀ। ਉਕਤ ਲੋਕਾਂ ਨੇ ਫਗਵਾੜਾ ਪ੍ਰਸ਼ਾਸਨ ਤੇ ਪੁਲਸ ‘ਤੇ ਸਿੱਧਾ ਦੋਸ਼ ਲਾਇਆ ਕਿ ਬੀਤੇ ਕਈ ਦਿਨਾਂ ਤੋਂ ਫਗਵਾੜਾ ‘ਚ ਜਾਰੀ ਕਰਫਿਊ ਦੌਰਾਨ ਉਨ੍ਹਾਂ ਨੂੰ ਅੱਜ ਤਕ ਸਰਕਾਰੀ ਪੱਧਰ ‘ਤੇ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਦੀ ਸੇਵਾ ਲਈ ਮੁਫਤ ਭੇਜਿਆ ਜਾ ਰਿਹਾ ਰਾਸ਼ਣ ਮੁਹੱਈਆ ਹੀ ਨਹੀਂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Corona Updates: ਸ਼੍ਰੀ ਹਜ਼ੂਰ ਸਾਹਿਬ ਵਿੱਚ ਫਸੇ 90 ਪੰਜਾਬੀ ਸ਼ਰਧਾਲੂ, ਵਾਪਸ ਆਉਣ ਲਈ ਪੰਜਾਬ ਸਰਕਾਰ ਨੂੰ ਲਾਈ ਗੁਹਾਰ

ਇਸ ਮੌਕੇ ਜਮਾ ਹੋਈ ਲੋਕਾਂ ਦੀ ਭਾਰੀ ਭੀੜ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅੇਰਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਭ ਕਦੋਂ ਤਕ ਭੁੱਖੇ ਪੇਟ ਗੁਜ਼ਾਰਾ ਕਰਦੇ ਰਹਿਣਗੇ। ਉਨ੍ਹਾਂ ਦੇ ਬੱਚਿਆਂ ਨੂੰ ਕਈ ਦਿਨਾਂ ਤੋਂ ਰੋਟੀ ਨਸੀਬ ਨਹੀਂ ਹੋਈ ਹੈ, ਜਦਕਿ ਫਗਵਾੜਾ ਪ੍ਰਸ਼ਾਸਨ ਨਿਰੰਤਰ ਇਹ ਹੀ ਦਾਅਵੇ ‘ਤੇ ਦਾਅਵੇ ਕਰਦਾ ਜਾ ਰਿਹਾ ਹੈ ਕਿ ਇਥੇ ਸਾਰੇ ਲੋੜਵੰਦਾਂ ਨੂੰ ਹਰ ਰੋਜ਼ ਸਰਕਾਰੀ ਪੱਧਰ ‘ਤੇ ਮੁਫਤ ਰਾਸ਼ਣ ਦਿੱਤਾ ਜਾ ਰਿਹਾ ਹੈ।

ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਵਲੋਂ ਜਾਰੀ ਹੋਇਆ ਰਾਸ਼ਣ ਮਿਲਿਆ ਹੁੰਦਾ ਤਾਂ ਕੀ ਉਹ ਇਸ ਤਰ੍ਹਾਂ ਭਾਰੀ ਗਿਣਤੀ ‘ਚ ਇੱਕਠੇ ਹੋ ਕੇ ਇਲਾਕੇ ‘ਚ ਲੱਗੇ ਕਰਫਿਊ ਦੌਰਾਨ ਆਪਣੇ ਘਰਾਂ ‘ਚੋਂ ਬਾਹਰ ਨਿਕਲਦੇ? ਇਸ ਦੌਰਾਨ ਇਲਾਕੇ ‘ਚ ਬਣੇ ਹੋਏ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਫਗਵਾੜਾ ਪ੍ਰਸ਼ਾਸਨ ਤੇ ਪੁਲਸ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ‘ਚ ਐਸ. ਡੀ. ਐਮ. ਫਗਵਾੜਾ, ਐਸ. ਪੀ. ਫਗਵਾੜਾ, ਐਸ. ਐਚ. ਓ. ਸਿਟੀ ਫਗਵਾੜਾ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਲ ਰਹੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।