Corona in Delhi: ਸੁਪਰੀਮ ਕੋਰਟ ਦੇ ਕਰਮਚਾਰੀ ਨੀ ਹੋਇਆ Corona, 2 ਰਜਿਸਟਰਾਰ ਨੂੰ ਕੀਤਾ ਗਿਆ ਹੋਮ ਕੁਆਰੰਟੀਨ

supreme-court-employee-found-corona-positive-delhi

Corona in Delhi: Coronavirus ਲਗਾਤਾਰ ਫੈਲਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦਾ ਇੱਕ ਕਰਮਚਾਰੀ ਅੱਜ Coronavirus ਤੋਂ ਪੀੜਤ ਪਾਇਆ ਗਿਆ। ਉਥੇ ਹੀ ਸੁਪਰੀਮ ਕੋਰਟ ਦੇ ਦੋ ਰਜਿਸਟ੍ਰਾਰ ਨੂੰ ਹੋਮ ਕੁਆਰੰਟੀਨ ‘ਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਕਿਸ ਦੇ ਸੰਪਰਕ ‘ਚ ਆਏ ਹਨ। ਦੱਸਿਆ ਜਾ ਰਿਹਾ ਹੈ ਕਿ Coronavirus ਪੀੜਤ ਪਾਇਆ ਗਿਆ ਕਰਮਚਾਰੀ ਪਿਛਲੇ ਹਫ਼ਤੇ ਦੋ ਵਾਰ ਸੁਪਰੀਮ ਕੋਰਟ ਆਇਆ ਸੀ। ਹੁਣ ਕੋਰਟ ਦੇ ਅਧਿਕਾਰੀ ਕੋਰੋਨਾ ਸੰਕਰਮਣ ਤੋਂ ਬਚਣ ਲਈ ਸਾਰੇ ਸੰਭਾਵਿਕ ਉਪਰਾਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਹੇ ਹਨ।

ਇਹ ਵੀ ਪੜ੍ਹੋ: Corona in Delhi: ਦਿੱਲੀ ਵੀ Corona ਨੇ ਪੈਸਾਰੇ ਪੈਰ, ਹਸਪਤਾਲ ਦੇ 32 ਕਰਮਚਾਰੀ

Coronavirus ਖਿਲਾਫ ਲੜਨ ਵਾਲੇ ਡਾਕਟਰਾਂ, ਪੁਲਸ ਕਰਮਚਾਰੀਆਂ, ਸਫਾਈ ਕਰਮਚਾਰੀਆਂ ਦੇ ਨਾਲ-ਨਾਲ ਹੋਰ ਉਹ ਲੋਕ ਜੋ ਸਿੱਧੇ ਮੋਰਚੇ ‘ਤੇ ਤਾਇਨਾਤ ਹਨ, ਉਹ ਜਾਨਲੇਵਾ ਵਾਇਰਸ ਦੀ ਚਪੇਟ ‘ਚ ਆ ਰਹੇ ਹੈ। ਇਸ ‘ਚ, ਦੇਸ਼ ਦੀ ਚੋਟੀ ਦੀ ਅਦਾਲਤ ‘ਚ ਇਸ ਕਰਮਚਾਰੀ ਦੇ Coronavirus ਤੋਂ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਹਾਲਾਂਕਿ Corona ਦੇ ਸੰਕਰਮਣ ਤੋਂ ਬਚਣ ਲਈ ਅਦਾਲਤ ਦੀ ਕਾਰਵਾਈ ਆਨਲਾਈਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਰਹੀ ਹੈ।

Coronavirus ਕਾਰਣ ਸੁਪਰੀਮ ਕੋਰਟ ‘ਚ 27 ਮਾਰਚ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਹੋ ਰਹੀ ਹੈ। ਸੁਪਰੀਮ ਕੋਰਟ ਤੋਂ ਸੁਣਵਾਈ ਨੂੰ ਕੋ-ਆਰਡਿਨੇਟ ਕੀਤਾ ਜਾ ਰਿਹਾ ਹੈ ਜਦੋਂ ਕਿ ਜੱਜ ਅਤੇ ਵਕੀਲ ਵੱਖ-ਵੱਖ ਕਮਰਿਆਂ ‘ਚ ਬੈਠ ਰਹੇ ਹਨ। ਸੁੰਨਸਾਨ ਦੀ ਹਾਲਤ ‘ਚ ਨਿਆਇਕ ਗਤੀਵਿਧੀ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਚੀਫ ਜਸਟਿਸ ਆਫ ਇੰਡੀਆ ਐਸ.ਏ. ਬੋਵੜੇ 23 ਮਾਰਚ ਨੂੰ ਹੀ ਦੱਸ ਚੁੱਕੇ ਸਨ ਕਿ Corona ਕਾਰਨ ਹੁਣ ਸੁਣਵਾਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ। ਸੁਪਰੀਮ ਕੋਰਟ ਪਰਿਸਰ ‘ਚ ਐਂਟਰੀ ‘ਤੇ ਰੋਕ ਲਗਾ ਦਿੱਤੀ ਗਈ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ