Corona Updates: ਵਿਗਿਆਨੀਆਂ ਨੇ ਹਵਾ ਵਿੱਚ ਲੱਭਿਆ COVID19 ਦਾ ਜੈਨੇਟਿਕ ਮਟੀਰੀਅਲ

genetic-material-of-corona-found-in-air

Corona Updates: ਵਿਗਿਆਨੀਆਂ ਨੇ ਹਵਾ ‘ਚ Coronavirus ਦੀ ਜੈਨੇਟਿਕ ਸਮੱਗਰੀ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ ਪਰ ਉਹ ਕਹਿੰਦੇ ਹਨ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਾਇਰਲ ਕਣਾਂ ਨਾਲ ਬੀਮਾਰੀ ਹੋ ਸਕਦੀ ਹੈ ਜਾਂ ਨਹੀਂ। ਵੁਹਾਨ, ਚੀਨ ਵਿਚ ਦੋ ਹਸਪਤਾਲਾਂ ਅਤੇ ਕੁਝ ਜਨਤਕ ਥਾਵਾਂ ਦੇ ਨੇੜਲੇ ਵਾਤਾਵਰਣ ਦੀ ਨਿਗਰਾਨੀ ਕਰਕੇ ਖੋਜਕਰਤਾਵਾਂ ਨੇ Coronavirus ਆਰ.ਐਨ.ਏ. ਲਈ ਹਾਟਸਪਾਟ ਦਾ ਪਤਾ ਲਗਾਇਆ।

ਇਹ ਵੀ ਪੜ੍ਹੋ: Corona Health Alert: ਇਮਿਊਨਿਟੀ ਸਿਸਟਮ ਨੂੰ ਤੰਦਰੁਸਤ ਰੱਖਣ ਦੇ ਲਈ ਖਾਉ ਸ਼ਹਿਦ ਨਾਲ ਭਿੱਜਿਆ ਹੋਇਆ ਲਸ਼ਨ

ਇਨ੍ਹਾਂ ਖੋਜਕਰਤਾਵਾਂ ਵਿਚ ਵੁਹਾਨ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ ਸਨ। ਨੇਚਰ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਪਦਾਰਥ ਵਿਚ ਕਿਸੇ ਨੂੰ ਇਨਫੈਕਟਿਡ ਕਰਨ ਦੀ ਸਮਰੱਥਾ ਹੈ ਜਾਂ ਨਹੀਂ, ਇਹ ਫਿਲਹਾਲ ਸਪੱਸ਼ਟ ਨਹੀਂ ਹੈ। ਹਾਲਾਂਕਿ ਅਧਿਐਨ ਲਈ ਨਮੂਨੇ ਦਾ ਆਕਾਰ ਛੋਟਾ ਸੀ। ਸਿੱਟਾ ਨਿਕਲਣ ਲਈ 31 ਥਾਵਾਂ ਤੋਂ ਨਮੂਨੇ ਲਏ ਗਏ ਸਨ। ਖੋਜਕਰਤਾਵਾਂ ਮੁਤਾਬਕ, ਭਰਪੂਰ ਸਵੱਛਤਾ, ਹਵਾ ਦੀ ਚੰਗੀ ਆਵਾਜਾਈ ਅਤੇ ਘੱਟ ਲੋਕਾਂ ਦੀ ਭੀੜ ਵਾਇਰਸ ਦੇ ਜੋਖਮ ਨੂੰ ਘੱਟ ਕਰ ਸਕਦੀ ਹੈ। ਵਿਗਿਆਨੀ ਕੇ ਲਾਨ ਅਤੇ ਉਨ੍ਹਾਂ ਦੀ ਟੀਮ ਨੇ ਫਰਵਰੀ ਅਤੇ ਮਾਰਚ 2020 ਦੌਰਾਨ COVID-19 ਦੇ ਰੋਗੀਆਂ ਦੇ ਇਲਾਜ ਲਈ ਦੋ ਸਰਕਾਰੀ ਹਸਪਤਾਲਾਂ ਦੇ ਨੇੜਲੇ ਏਰੋਸੋਲ ਜਾਲ ਸਥਾਪਿਤ ਕੀਤੇ।

ਇਨ੍ਹਾਂ ਵਿਚ ਗੰਭੀਰ ਬੀਮਾਰੀ ਵਾਲੇ ਰੋਗੀਆਂ ਲਈ ਗ੍ਰੇਡ-ਏ ਟੇਰਟਰੀ ਹਸਪਤਾਲ ਅਤੇ ਹਲਕੇ ਲੱਛਣਾਂ ਵਾਲੇ ਰੋਗੀਆਂ ਲਈ ਖੇਤਰ ਹਸਪਤਾਲ ਸ਼ਾਮਲ ਸਨ। ਅਧਿਐਨ ਤੋਂ ਪਤਾ ਲੱਗਾ ਕਿ ਜਿਸ ਇਲਾਕੇ ਵਿਚ ਡਾਕਟਰੀ ਸੁਰੱਖਿਆਤਮਕ ਯੰਤਰ ਰੱਖਦੇ ਸਨ, ਉਥੇ ਆਰ.ਐਨ.ਏ. ਦੀ ਮੌਜੂਦਗੀ ਵਧੇਰੇ ਪਾਈ ਜਾਂਦੀ ਸੀ। ਵਿਗਿਆਨੀਆਂ ਨੇ ਕਿਹਾ ਕਿ ਸਵੱਛਤਾ ਦੀਆਂ ਕੋਸ਼ਿਸ਼ਾਂ ਵਿਚ ਵਾਧੇ ਤੋਂ ਬਾਅਦ ਡਾਕਟਰੀ ਮੁਲਾਜ਼ਮਾਂ ਦੇ ਖੇਤਰਾਂ ਵਿਚ ਹਵਾਈ ਸਾਰਸ-ਸੀ.ਓ.ਵੀ-2 ਆਰ.ਐਨ.ਏ. ਦਾ ਕੋਈ ਜ਼ਿਕਰ ਪ੍ਰਮਾਣ ਨਹੀਂ ਮਿਲਿਆ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ