Punjab News: ਬਟਾਲਾ ਵਿੱਚ Lockdown ਦੌਰਾਨ ਚੱਲੀਆਂ ਗੋਲੀਆਂ, ਸਰਪੰਚ ਨੇ ਗੋਲੀਆਂ ਨਾਲ ਭੁੰਨਿਆ ਵਿਅਕਤੀ

man-murdered-by-sarpanch-in-batala

Punjab News: Coronavirus ਕਾਰਨ ਪੂਰੇ ਪੰਜਾਬ ਅੰਦਰ ਕਰਫਿਊ ਜਾਰੀ ਹੈ ਅਤੇ ਚੱਪੇ-ਚੱਪੇ ‘ਤੇ ਪੁਲਸ ਦਾ ਪਹਿਰਾ ਲੱਗਿਆ ਹੋਇਆ ਪਰ ਇਸ ਦੇ ਬਾਵਜੂਦ ਵੀ ਬਟਾਲਾ ਦੇ ਅਧੀਨ ਪੈਂਦੇ ਪਿੰਡ ਖਾਰਾ ‘ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਇਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਦਿਲਬਾਗ ਸਿੰਘ (50) ਦੇ ਬੇਟੇ ਜਗਰੂਪ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਨ੍ਹਾਂ ਦੇ ਗੁਆਂਢੀਆਂ ਦੇ ਗੇਟ ਨੂੰ ਕਿਸੇ ਨੇ ਪੱਥਰ ਮਾਰੇ ਅਤੇ ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਪਿੰਡ ਦਾ ਹੀ ਸਰਪੰਚ ਮਨਬੀਰ ਸਿੰਘ ਬਬੁਆ ਹੱਥ ‘ਚ ਬੰਦੂਕ ਫੜ੍ਹ ਕੇ ਉਨ੍ਹਾਂ ਕੋਲ ਆ ਗਿਆ।

man-murdered-by-sarpanch-in-batala

ਸਰਪੰਚ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਪਿੰਡ ‘ਚ ਬਦਮਾਸ਼ੀ ਨਹੀਂ ਹੋਣ ਦੇਣੀ। ਇਸ ਤੋਂ ਬਾਅਦ ਉਸ ਨੇ ਦਿਲਬਾਗ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਕੁੱਝ ਹਵਾਈ ਫਾਇਰ ਵੀ ਕੀਤੇ। ਜਗਰੂਪ ਸਿੰਘ ਨੇ ਗੰਭੀਰ ਜ਼ਖ਼ਮੀ ਹਾਲਤ ‘ਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਬਟਾਲਾ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਰਾਹ ‘ਚ ਹੀ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।