Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, ਅੱਜ ਦਿਨ ਚੜਦੇ ਹੋ Corona ਦੇ 5 ਨਵੇਂ ਕੇਸ ਆਏ ਸਾਹਮਣੇ

5-new-corona-cases-in-chandigarh

Corona in Chandigarh: ਚੰਡੀਗੜ੍ਹ ‘ਚ ਸੋਮਵਾਰ ਨੂੰ 41 ਦਿਨਾਂ ਬਾਅਦ ਭਾਵੇਂ ਹੀ ਸ਼ਹਿਰ ‘ਚ ਲੱਗਿਆ ਹੋਇਆ ਕਰਫਿਊ ਹਟ ਗਿਆ ਹੈ ਪਰ Coronavirus ਥੰਮਣਾ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ ‘ਚ Corona ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਦੇ ਚੱਲਦਿਆਂ ਹੀ ਸੋਮਵਾਰ ਦਾ ਦਿਨ ਚੜ੍ਹਦੇ ਹੀ Corona ਦੀ ਹਾਟ ਸਪਾਟ ਬਾਪੂਧਾਮ ਕਾਲੋਨੀ ਦੇ 5 ਲੋਕਾਂ ‘ਚ Coronavirus ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 43 ਸਾਲਾ ਪਿਤਾ ਅਤੇ ਉਸ ਦੇ 23, 17, 13 ਅਤੇ 15 ਸਾਲ ਦੇ ਚਾਰ ਬੱਚੇ ਸ਼ਾਮਲ ਹਨ।

ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕੁੱਲ Coronavirus ਪੀੜਤਾਂ ਦੀ ਗਿਣਤੀ 102 ਹੋ ਗਈ ਹੈ। ਐਤਵਾਰ ਨੂੰ ਸੈਕਟਰ-18 ਦੀ ਰਹਿਣ ਵਾਲੀ 82 ਸਾਲਾ ਔਰਤ ਦਰਸ਼ਨਾ ਦੇਵੀ ਦੀ Coronavirus ਕਾਰਨ ਪੰਚਕੂਲਾ ‘ਚ ਮੌਤ ਹੋ ਗਈ ਸੀ। ਇਹ ਕੋਰੋਨਾ ਕਾਰਨ ਸ਼ਹਿਰ ‘ਚ ਹੋਈ ਪਹਿਲੀ ਮੌਤ ਸੀ। ਚੰਡੀਗੜ੍ਹ ਪ੍ਰਸ਼ਾਸਨ ਦੀ ਐਤਵਾਰ ਸ਼ਾਮ ਹੋਈ ਬਾਰ ਰੂਮ ਮੀਟਿੰਗ ’ਚ ਸੋਮਵਾਰ ਨੂੰ ਸ਼ਹਿਰ ‘ਚ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਲਾਕ ਡਾਊਨ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਰਹੇਗਾ।

5-new-corona-cases-in-chandigarh

ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਗਿਆ ਹੈ। ਹੁਣ ਇੰਟਰਨਲ ਸੈਕਟਰਾਂ ਦੀ ਮਾਰਕੀਟ ’ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਓਡ-ਈਵਨ ਫਾਰਮੂਲੇ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ। ਭਾਵ 4 ਮਈ ਨੂੰ ਈਵਨ ਅਤੇ 5 ਮਈ ਨੂੰ ਆਡ ਨੰਬਰ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਸ਼ਰਾਬ ਦੇ ਅਹਾਤੇ ਬੰਦ ਰਹਿਣਗੇ ਪਰ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਵਾਰ ’ਚ ਇਕ ਲਿਕਰ ਅਤੇ ਪਾਨ ਸ਼ਾਪ ’ਤੇ ਪੰਜ ਤੋਂ ਜ਼ਿਆਦਾ ਲੋਕਾਂ ਦੀ ਭੀੜ ਨਾ ਹੋਵੇ |

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ