Iran News: ਪਵਿੱਤਰ ਮਹੀਨੇ ਦੌਰਾਨ ਇਰਾਨ ਵਿੱਚ ਖੁੱਲਣਗੀਆਂ 130 ਤੋਂ ਜਿਆਦਾ ਮਸਜਿਦਾਂ

more-than-130-mosques-will-open-in-iran-during-the-holy-month

Iran News: ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਰਮਜ਼ਾਨ ਦੇ ਚੱਲ ਰਹੇ ਪਵਿੱਤਰ ਮਹੀਨੇ ਦੌਰਾਨ ਮਹੱਤਵਪੂਰਣ ਐਲਾਨ ਕੀਤਾ। ਰੂਹਾਨੀ ਨੇ ਨੈਸ਼ਨਲ ਟਾਸਕ ਫੋਰਸ ਕਮੇਟੀ ਫੋਰ ਫਾਈਟਿੰਗ ਕੋਰੋਨਾਵਾਇਰਸ ਦੀ ਬੈਠਕ ਵਿਚ ਕਿਹਾ,”ਸੋਮਵਾਰ ਨੂੰ ਘੱਟ ਖਤਰੇ ਵਾਲੇ 132 ਸ਼ਹਿਰਾਂ ਵਿਚ ਮਸਜਿਦਾਂ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਪੰਜ ਸਮੇਂ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਹੁਣ ਇਹਨਾਂ ਸ਼ਹਿਰਾਂ ਦੀਆਂ ਮਸਜਿਦਾਂ ਵਿਚ ਜੁਮੇ ਦੀ ਨਮਾਜ਼ ਵੀ ਅਦਾ ਕੀਤੀ ਜਾਵੇਗੀ।” ਰੂਹਾਨੀ ਨੇ ਮਹਾਮਾਰੀ ਨੂੰ ਰੋਕਣ ਲਈ ਸਿਹਤ, ਇਲਾਜ ਅਤੇ ਮੈਡੀਕਲ ਸਿੱਖਿਆ ਮੰਤਰਾਲੇ ਵੱਲੋਂ ਘੋਸ਼ਿਤ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: Corona in Pakistan: ਪਾਕਸਿਤਾਨ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 408 ਲੋਕਾਂ ਦੀ ਮੌਤ

ਰੂਹਾਨੀ ਨੇ ਕਿਹਾ,”ਪ੍ਰਾਰਥਨਾ ਅਤੇ ਆਸ ਹੈ ਕਿ ਵਾਇਰਸ ਜਲਦੀ ਹੀ ਗਾਇਬ ਹੋ ਜਾਵੇਗਾ।ਔਸਤਨ 83 ਫੀਸਦੀ ਲੋਕਾਂ ਨੇ ਪ੍ਰੋਟੋਕਾਲ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਹੈ ਅਤੇ ਕੁਝ ਸ਼ਹਿਰਾਂ ਵਿਚ ਅੰਕੜੇ 92 ਫੀਸਦੀ ਹਨ।ਇਹ ਦਰਸਾਉਂਦਾ ਹੈ ਕਿ ਲੋਕ ਆਪਣੀ ਸਿਹਤ ਨੂੰ ਲੈਕੇ ਕਿਸ ਹੱਦ ਤੱਕ ਮਹੱਤਵ ਦਿੰਦੇ ਹਨ ਅਤੇ ਅਧਿਕਾਰੀਆਂ ਦਾ ਕਿਸ ਤਰ੍ਹਾਂ ਸਹਿਯੋਗ ਕਰਦੇ ਹਨ।” ਰੂਹਾਨੀ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸੰਕਟ ਦੇ ਦਿਨਾਂ ਤੋਂ ਹੀ ਸਹਾਇਤਾ ਪੈਕੇਜਾਂ ਅਤੇ ਅਖਾੜੇ ਵਿਚ ਕੰਮ ਕਰਨ ਵਾਲੇ ਮੈਡੀਕਲ ਕਰਮੀਆਂ ਦੇ ਨਾਲ ਗਰੀਬਾਂ ਦੀ ਮਦਦ ਕੀਤੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ