Chandigarh News: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਖੜਾ ਹੋ ਸਕਦਾ ਹੈ ਵੱਡਾ ਮਜ਼ਦੂਰ ਸੰਕਟ

punjab-may-face-a-major-labor-crisis-in-the-coming-days

Chandigarh News: ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਇੰਡਸਟਰੀ ਸੈਕਟਰ ‘ਚ ਲੇਬਰ ਦਾ ਜ਼ਬਰਦਸਤ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਪੰਜਾਬ ਤੋਂ ਤਿੰਨ ਲੱਖ ਦੇ ਕਰੀਬ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸੂਬਿਆਂ ਨੂੰ ਪਰਤਣ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸੂਬਾ ਸਰਕਾਰ ਕੋਲ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਸਾਰੇ 35 ਸੂਬਿਆਂ ਤੋਂ ਅਰਜ਼ੀਆਂ ਆ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।ਸੂਬੇ ‘ਚ 10 ਲੱਖ ਲੋਕ ਦੂਜੇ ਸੂਬਿਆਂ ਤੋਂ ਮਜ਼ਦੂਰ ਦੇ ਤੌਰ ‘ਤੇ ਪੰਜਾਬ ਆਏ ਹੋਏ ਹਨ।

ਇਹ ਵੀ ਪੜ੍ਹੋ: Punjab Mandi Board: ਹਾੜੀ ਦੀ ਫ਼ਸਲ ਨੂੰ ਵੇਚਣ ਦੇ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ ਪੰਜਾਬ ਦਾ ਹਰ ਕਿਸਾਨ: ਹਰਸਿਮਰਤ ਬਾਦਲ

ਉਨ੍ਹਾਂ ਦੇ ਜਾਣ ਨਾਲ ਇੰਡਸਟਰੀ ਸੈਕਟਰ ਨੂੰ ਖਾਸ ਤੌਰ ‘ਤੇ ਵੱਡਾ ਝਟਕਾ ਲੱਗਣ ਵਾਲਾ ਹੈ। ਹਾਲਾਂਕਿ ਹਾਲੇ ਗ੍ਰਾਮੀਣ ਸੈਕਟਰ ਤੋਂ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਡਡਿਆਣਾ ਦੇ ਦਵਿੰਦਰ ਕੁਮਾਰ ਜੋ ਬਿਹਾਰ ਤੋਂ ਆਏ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਇਨੀਂ ਦਿਨੀਂ ਕਾਫੀ ਕੰਮ ਹੈ। ਕਣਕ ਦੀ ਵਾਢੀ ਤੋਂ ਬਾਅਦ ਉਸ ਨੂੰ ਸੰਭਾਲਣਾ ਅਤੇ ਉਸ ਤੋਂ ਬਾਅਦ ਝਨੇ ਲਈ ਖੇਤਾਂ ਨੂੰ ਤਿਆਰ ਕਰਨਾ, ਜੂਨ ‘ਚ ਝੋਨੇ ਦੀ ਬਿਜਾਈ ਕਰਨੀ ਹੈ।

ਬਿਹਾਰ ਪਰਤਣ ਦਾ ਹਾਲੇ ਸਮਾਂ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਕਿ ਅਜਿਹੇ ਲੋਕਾਂ ਦੀਆਂ ਸੂਚੀਆਂ ਸੂਬੇਵਾਰ ਤਿਆਰ ਕਰੋ ਜੋ ਆਪਣੇ-ਆਪਣੇ ਸੂਬੇ ਨੂੰ ਪਰਤਣਾ ਚਾਹੁੰਦੇ ਹਨ। ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਤਿੰਨ ਮਈ ਦਾ ਸਮਾਂ ਦਿੱਤਾ ਗਿਆ ਹੈ। 2 ਮਈ ਸ਼ਾਮ ਤੋਂ ਪਹਿਲਾਂ ਤੱਕ ਲਗਭਗ ਤਿੰਨ ਲੱਖ ਲੋਕਾਂ ਨੇ ਅਰਜ਼ੀ ਦਾਖਲ ਕਰ ਦਿੱਤੀ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।