Corona in Jalandhar: ਕੇਂਦਰ ਸਰਕਾਰ ਦੀ ਮਨਜ਼ੂਰੀ ਅਨੁਸਾਰ ਜਲੰਧਰ ਵਿੱਚ ਜਲਦ ਸ਼ੁਰੂ ਹੋਣ ਜਾ ਰਹੇ ਨੇ Corona ਟੈਸਟ

corona-tests-to-begin-soon-in-jalandhar

Corona in Jalandhar: Corona ਵਰਗੀ ਮਹਾਮਾਰੀ ਨਾਲ ਜੂਝ ਰਹੇ ਜ਼ਿਲ੍ਹਾ ਜਲੰਧਰ ‘ਚ Corona ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜ਼ਿਲ੍ਹੇ ‘ਚ ਹੁਣ ਤਕ Corona ਪਾਜ਼ੇਟਿਵ 124 ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ, ਜਦਕਿ 1237 ਦੇ ਕਰੀਬ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਅੰਮ੍ਰਿਤਸਰ ਸਥਿਤ ਮੈਡੀਕਲ ਲੈਬੋਰੇਟਰੀ ਤੋਂ ਆਉਣੀ ਹੈ ਜਦਕਿ ਬਾਕੀ ਪਟਿਆਲਾ ਸਥਿਤ ਲੈਬੋਰੇਟਰੀ ‘ਚ ਪੈਂਡਿੰਗ ਪਈਆਂ ਹਨ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ ਨਹੀਂ ਰੁਕ ਰਿਹਾ COVID19 ਦਾ ਕਹਿਰ, 3 ਨਵੇਂ ਮਾਮਲੇ ਆਏ ਸਾਹਮਣੇ

ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਇਕ ਰਾਹਤ ਭਰੀ ਖਬਰ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਵਲ ਹਸਪਤਾਲ ਜਲੰਧਰ ‘ਚ ਵੀ Coronavirus ਦੇ ਟੈਸਟ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਜਲਦ ਹੀ ਸਿਵਲ ਹਸਪਤਾਲ ‘ਚ ਇਹ ਟੈਸਟ ਹੋਣਗੇ। ਜਾਣਕਾਰੀ ਅਨੁਸਾਰ ਹੁਣ ਤਕ 1237 ਸ਼ੱਕੀ ਰੋਗੀਆਂ ਦੀ ਰਿਪੋਰਟ ਪੈਂਡਿੰਗ ਹੈ, ਇਨ੍ਹਾਂ ‘ਚੋਂ ਕਈ ਅਜਿਹੇ ਵੀ ਹਨ, ਜਿਨ੍ਹਾਂ ਦੀ ਜਾਂਚ ਲਈ ਸੈਂਪਲਾਂ ਲਇਆਂ ਨੂੰ ਕਾਫ਼ੀ ਦਿਨ ਬੀਤ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਨਹੀਂ ਆਈ।

ਇਨ੍ਹਾਂ ਲੋਕਾਂ ਨੂੰ ਸੈਂਪਲ ਲੈਣ ਤੋਂ ਬਾਅਦ ਆਪਣੇ ਆਪਣੇ ਘਰਾਂ ‘ਚ ਭੇਜ ਦਿੱਤਾ ਗਿਆ ਸੀ ਤੇ ਹੁਣ ਤਕ ਇਨ੍ਹਾਂ ਲੋਕਾਂ ਦੇ ਪਤਾ ਨਹੀਂ ਕਿੰਨੇ ਹੋਰ ਲੋਕਾਂ ਨਾਲ ਸੰਪਰਕ ਹੋ ਚੁੱਕੇ ਹੋਣਗੇ। ਇਹ ਤਾਂ ਹੁਣ ਆਉਣ ਵਾਲੇ ਦਿਨਾਂ ਵਿਚ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਨ੍ਹਾਂ ਲੋਕਾਂ ਵੱਲੋਂ ਕੁਆਰਨਟਾਈਨ ਦੀਆਂ ਧੱਜੀਆਂ ਉਡਾਏ ਜਾਣ ਨਾਲ ਜਲੰਧਰ ‘ਚ Corona ਦੇ ਵੱਡੇ ਵਿਸਫੋਟ ਦਾ ਸ਼ੱਕ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ