African Swine Flu: ਭਾਰਤ ਦੇ ਅਸਾਮ ਵਿੱਚ ਅਫਰੀਕੀ ਸਵਾਈਨ ਫਲੂ ਦੀ ਐਂਟਰੀ, 2500 ਸੂਰਾਂ ਦੀ ਹੋਈ ਮੌਤ

african-swine-flu-detected-in-assam

African Swine Flu: ਇੱਕ ਪਾਸੇ ਦੇਸ਼ Coronavirus ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਅਸਾਮ ‘ਚ African Swine Flu ਨੇ ਦਸਤਕ ਦਿੱਤੀ ਹੈ। ਅਸਾਮ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ African Swine Flu ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ ਦੇ ਸੱਤ ਜ਼ਿਲ੍ਹਿਆਂ ਦੇ 306 ਪਿੰਡਾਂ ‘ਚ ਕਰੀਬ 2500 ਸੂਰਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।ਰਾਜ ਦੇ ਪਸ਼ੂ ਪਾਲਨ ਅਤੇ ਪਸ਼ੂ ਸਿਹਤ ਮੰਤਰੀ ਅਤੁੱਲ ਬੋਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਗਿਆ ਮਿਲਣ ਦੇ ਬਾਅਦ ਵੀ ਰਾਜ ਤੁਰੰਤ ਸੂਰਾਂ ਨੂੰ ਮਾਰਨ ਦੇ ਸਥਾਨ ‘ਤੇ ਇਸ ਗੰਭੀਰ ਛੂਤ ਦੀ ਬਿਮਾਰੀ ਨੂੰ ਰੋਕਣ ਲਈ ਦੂਜਾ ਤਰੀਕਾ ਅਪਣਾਏਗਾ।

ਇਹ ਵੀ ਪੜ੍ਹੋ: Corona in Delhi: Corona ਮਹਾਂਮਾਰੀ ਦੌਰਾਨ ਦਿੱਲੀ ਵਿੱਚ ਵਧਾਈ ਸ਼ਖਤੀ, ਸਾਰੇ ਜ਼ਿਲ੍ਹੇ ਰੈੱਡ ਜ਼ੋਨ ਵਿੱਚ

ਉਨ੍ਹਾਂ ਕਿਹਾ, ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ, ਭੋਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਅਫਰੀਕੀ ਸਵਾਇਨ ਫਲੂ ਹੈ। ਕੇਂਦਰ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਇਸ ਬੀਮਾਰੀ ਦਾ ਦੇਸ਼ ‘ਚ ਪਹਿਲਾ ਮਾਮਲਾ ਹੈ। ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਕੀਤੀ ਗਈ ਸਾਲ 2019 ਦੀ ਜਨਗਣਨਾ ਮੁਤਾਬਕ ਅਸਾਮ ‘ਚ ਸੂਰਾਂ ਦੀ ਗਿਣਤੀ 21 ਲੱਖ ਸੀ, ਪਰ ਹੁਣ ਇਹ ਵਧ ਕੇ ਕਰੀਬ 30 ਲੱਖ ਹੋ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ