Corona in Chandigarh: ਚੰਡੀਗੜ੍ਹ ਬਣਿਆ Corona ਦਾ ਗੜ੍ਹ, ਨਵੇਂ 14 ਪੋਜ਼ੀਟਿਵ ਕੇਸ ਆਏ ਸਾਹਮਣੇ

13-corona-positive-cases-in-chandigarh

Corona in Chandigarh: ਚੰਡੀਗੜ੍ਹ ‘ਚ ਸ਼ੁੱਕਰਵਾਰ ਦਾ ਦਿਨ ਚੜ੍ਹਦੇ ਹੀ Corona ਦਾ ਉਸ ਸਮੇਂ ਕਹਿਰ ਵਰ੍ਹਿਆ, ਜਦੋਂ 14 ਲੋਕਾਂ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ। ਸ਼ਹਿਰ ਦੀ ਬਾਪੂਧਾਮ ਕਾਲੋਨੀ ‘ਚ Corona ਦੀ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਸ਼ਹਿਰ ‘ਚ ਸ਼ੁੱਕਰਵਾਰ ਨੂੰ ਆਏ ਪਾਜ਼ੇਟਿਵ ਕੇਸਾਂ ‘ਚੋਂ 12 ਕੇਸ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਕੇਸ ਸੈਕਟਰ-30 ਦਾ ਹੈ ਅਤੇ ਇਕ ਹੋਰ ਮਰੀਜ਼ ਸੈਕਟਰ-15ਏ ਨਾਲ ਸਬੰਧਿਤ ਹੈ। ਨਵੇਂ ਮਰੀਜ਼ਾਂ ‘ਚ ਸੈਕਟਰ-30 ਵਾਸੀ ਸਾਢੇ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਵਿੱਚ Corona ਦੇ ਕਹਿਰ ਦੇਖਦੇ ਹੋਏ ਸਾਰੇ ਇਲਾਕੇ ਵਿੱਚ ਪੈਰਾ ਮਿਲਟਰੀ ਫੋਰਸ ਤਾਇਨਾਤ

ਹਾਲਾਂਕਿ ਬੱਚੇ ਦੀ ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਬਾਪੂਧਾਮ ਕਾਲੋਨੀ ਦੀ 36 ਸਾਲਾ ਔਰਤ, 9 ਸਾਲਾਂ ਦੀ ਬੱਚੀ, 17 ਸਾਲਾਂ ਦਾ ਨੌਜਵਾਨ, 30 ਸਾਲਾਂ ਦਾ ਨੌਜਵਾਨ, 2 ਸਾਲਾਂ ਦਾ ਬੱਚਾ, 5 ਸਾਲ ਦਾ ਬੱਚਾ, 27 ਸਾਲਾਂ ਦੀ ਕੁੜੀ, 35 ਸਾਲਾਂ ਦਾ ਸ਼ਖਸ, 40 ਸਾਲਾਂ ਦਾ ਸ਼ਖਸ, 17 ਸਾਲਾਂ ਦਾ ਨੌਜਵਾਨ ਅਤੇ 40 ਸਾਲਾਂ ਦੀ ਔਰਤ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।