Corona in Punjab: ਜਲਾਲਾਬਾਦ ਵਿੱਚ Corona ਦੀ ਐਂਟਰੀ, 3 ਸ਼ਰਧਾਲੂਆਂ ਦੀ ਰਿਪੋਰਟ ਆਈ Corona Positive

3-corona-paitents-reprot-positive-in-jalalabad

Corona in Punjab: ਹਜੂਰ ਸਾਹਿਬ ਤੋਂ ਵਾਪਸ ਪਰਤੇ ਤਿੰਨ ਸ਼ਰਧਾਲੂ Corona ਪਾਜ਼ੇਟਿਵ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਾਜ਼ਿਲਕਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਤਿੰਨ ਸ਼ਰਧਾਲੂ ਜੋ ਜਲਾਲਾਬਾਦ ‘ਚ ਕੁਆਰੰਟੀਨ ਕੀਤੇ ਗਏ ਸੀ।ਅੱਜ ਉਨ੍ਹਾਂ ਦੀਆਂ ਰਿਪੋਰਟਾਂ ਆ ਗਈਆਂ ਹਨ ਜਿਨ੍ਹਾਂ ‘ਚੋਂ ਤਿੰਨ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ‘ਚੋਂ ਮਨਪ੍ਰੀਤ ਕੌਰ ਦੀਪ ਸਿੰਘ ਨਗਰ ਜਲਾਲਾਬਾਦ,ਵੀਰਪਾਲ ਕੌਰ ਦੀਪ ਸਿੰਘ ਨਗਰ ਜਲਾਲਾਬਾਦ,ਜਸਪ੍ਰੀਤ ਸਿੰਘ ਪਿੰਡ ਚੱਕ ਦੁਮਾਲ ਹਨ। ਇਹ ਜ਼ਿਲਾ ਫ਼ਾਜ਼ਿਲਕਾ ਦੇ ਪਹਿਲੇ ਤਿੰਨ ਮਾਮਲੇ ਹਨ। ਇਸ ਤੋਂ ਪਹਿਲਾਂ ਫਾਜ਼ਿਲਕਾ ਜ਼ਿਲਾ ਗਰੀਨ ਜ਼ੋਨ ‘ਚ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।