Corona Alert: Corona ਦੇ ਕਾਰਨ ਬੱਚੇ ਹੋ ਰਹੇ ਨੇ ਇਸ ਦੁਰਲੱਭ ਬਿਮਾਰੀ ਦਾ ਸ਼ਿਕਾਰ

Corona Alert: Coronavirus ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਬੱਚਿਆਂ ਵਿਚ ਇਕ ਦੁਰਲੱਭ ਬੀਮਾਰੀ ਫੈਲ ਰਹੀ ਹੈ। ਇਸ ਬੀਮਾਰੀ ਵਿਚ ਬੱਚਿਆਂ ਦੇ ਸਰੀਰ ਵਿਚ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿਚ ਸੋਜ ਆ ਜਾਂਦੀ ਹੈ। ਜ਼ਿਆਦਾਤਰ ਡਾਕਟਰ ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਇਨਫੈਕਸ਼ਨ ਨੂੰ ਮੰਨਦੇ ਹਨ। ਘੱਟੋ-ਘੱਟ 6 ਦੇਸ਼ਾਂ ਵਿਚ ਅਜਿਹੀ ਦੁਰਲੱਭ ਬੀਮਾਰੀ ਦੇ 100 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਕਾਵਾਸਾਕੀ ਨਾਲ ਮੇਲ ਖਾਂਧੀ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Corona Updates: ਵਿਗਿਆਨੀਆਂ ਨੇ ਹਵਾ ਵਿੱਚ ਲੱਭਿਆ COVID19 ਦਾ ਜੈਨੇਟਿਕ ਮਟੀਰੀਅਲ

ਇਸ ਬੀਮਾਰੀ ਦਾ ਪਹਿਲਾ ਮਾਮਲਾ ਲੰਡਨ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਸੀ। ਇੱਥੋਂ ਦੇ ਸਿਹਤ ਵਿਭਾਗ ਨੇ ਸਾਰੇ ਬੱਚਿਆਂ ਦੇ ਰੋਗ ਮਾਹਰਾਂ ਨੂੰ ਚਿਤਾਵਨੀ ਭੇਜਦੇ ਹੋਏ ਕਿਹਾ ਸੀ ਕਿ ਕਈ ਅਜਿਹੇ ਬੱਚੇ ਹਸਤਪਤਾਲਾਂ ਵਿਚ ਆਈ.ਸੀ.ਯੂ. ਵਿਚ ਹਨ, ਜਿਹਨਾਂ ਵਿਚ ਕਾਵਾਸਾਕੀ ਨਾਮਕ ਬੀਮਾਰੀ ਦੇਖੀ ਗਈ ਹੈ। ਇਸ ਵਿਚ ਖੂਨ ਦੀਆਂ ਨਾੜੀਆਂ, ਦਿਲ ਅਤੇ ਹੋਰ ਅੰਗਾਂ ਵਿਚ ਸੋਜ ਆ ਜਾਂਦੀ ਹੈ। ਬ੍ਰਿਟੇਨ ਵਿਚ ਹੁਣ ਤੱਕ 19 ਬੱਚਿਆਂ ਵਿਚ ਇਸ ਬੀਮਾਰੀ ਦੇ ਲੱਛਣ ਦੇਖੇ ਗਏ ਹਨ ਪਰ ਕਿਸੇ ਬੱਚੇ ਦੀ ਮੌਤ ਨਹੀਂ ਹੋਈ ਹੈ।

ਫਰਾਂਸ ਦੇ ਸਿਹਤ ਮੰਤਰੀ ਓਲੀਵਰ ਵੇਰਾਨ ਨੇ ਕਿਹਾ,”ਦੇਸ਼ ਵਿਚ ਇਕ ਦਰਜਨ ਅਜਿਹੇ ਬੱਚੇ ਹਸਪਤਾਲ ਵਿਚ ਭਰਤੀ ਕਰਵਾਏ ਗਏ ਹਨ ਜਿਹਨਾਂ ਦੇ ਦਿਲ ਦੇ ਨੇੜੇ ਸੋਜ ਪਾਈ ਗਈ ਹੈ। ਭਾਵੇਂਕਿ ਹੁਣ ਇਸ ਨੂੰ ਕੋਰੋਨਾ ਨਾਲ ਜੋੜਨ ਲਈ ਜ਼ਿਆਦਾ ਸਬੂਤ ਮੌਜੂਦ ਨਹੀਂ ਹਨ।” ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮਰੀਜ਼ਾਂ ਵਿਚ ਹਰ ਉਮਰ ਦੇ ਬੱਚੇ ਹਨ। ਉਧਰ ਸਪੇਨ, ਇਟਲੀ ਅਤੇ ਸਵਿਟਜ਼ਰਲੈਂਡ ਵਿਚ ਵੀ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦੇ ਲੱਛਣਾਂ ਵਿਚ ਬੁਖਾਰ, ਪਾਚਨ ਵਿਚ ਸਮੱਸਿਆ ਅਤੇ ਨਾੜੀਆਂ ਵਿਚ ਸੋਜ ਸ਼ਾਮਲ ਹੈ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ