Corona in Mumbai: ਮੁੰਬਈ ਦੇ Corona ਪੀੜਤ ਮਰੀਜ਼ ਨੇ ਪਲਾਜ਼ਮਾ ਥਰੈਪੀ ਦੌਰਾਨ ਤੋੜਿਆ ਦਮ

plasma-therapy-corona-patient-died-in-mumbai

Corona in Mumbai: ਮੁੰਬਈ ਦੇ ਜਿਸ ਪਹਿਲੇ Corona ਮਰੀਜ਼ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ, ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਰੀਜ਼ ਨੂੰ ਇਲਾਜ ਲਈ ਦੇਰੀ ਨਾਲ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ Corona ਕਾਰਨ ਨਿਮੋਨੀਆ ਹੋ ਗਿਆ ਸੀ, ਨਤੀਜੇ ਵਜੋਂ ਉਸ ਦੀ ਸਥਿਤੀ ਵਿਗੜਦੀ ਗਈ। 53 ਸਾਲਾ ਇਕ ਮਰੀਜ਼ ਨੂੰ 25 ਅਪ੍ਰੈਲ ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਜਾਂਚ ਦੌਰਾਨ ਉਸ ‘ਚ Corona ਦੀ ਪੁਸ਼ਟੀ ਹੋਈ ਸੀ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਟ੍ਰਾਇਲ ਲਈ ਪਲਾਜ਼ਮਾ ਥੈਰੇਪੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਮਰੀਜ਼ ਨੂੰ ਪਲਾਜ਼ਮਾ ਚੜਾਇਆ ਗਿਆ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ