Farmer Swallows Poison in Mansa: ਮਾਨਸਾ ਦੇ ਡੀਸੀ ਦਫ਼ਤਰ ਵਿੱਚ ਕਿਸਾਨ ਆਗੂ ਨੇ ਨਿਗਲਿਆ ਜ਼ਹਿਰ, ਗੁਰਪ੍ਰੀਤ ਕਾਂਗੜ ਦੇ ਖਿਲਾਫ ਲਿਖਿਆ ਸੁਸਾਈਡ ਨੋਟਿਸ

mansa-farmer-swallows-poison-at-dc-office-in-mansa

Farmer Swallows Poison in Mansa: ਡੀਸੀ ਦਫਤਰ ‘ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਇਕ ਕਿਸਾਨ ਬਲਬੀਰ ਸਿੰਘ ਨੇ ਡੀਸੀ ਦਫਤਰ ‘ਚ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਇਸ ਤੋਂ ਬਾਅਦ ਕਿਸਾਨ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਜਿਥੇ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਸਾਨ ਬਲਵੀਰ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: Mansa Suicide News: ਮਾਨਸਾ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਤੋਂ ਤੰਗ ਆ ਕੇ ਨੇਪਾਲੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜ਼ਹਿਰੀਲੀ ਚੀਜ ਖਾਣ ਤੋਂ ਪਹਿਲਾਂ ਉਸ ਨੇ ਇਕ ਸੁਸਾਇਡ ਨੋਟ ਪੰਜਾਬੀ ‘ਚ ਲਿਖਿਆ ਹੋਇਆ ਆਪਣੇ ਕੋਲ ਰੱਖਿਆ ਸੀ। ਜਿਸ ‘ਚ ਕੋਰੋਨਾ ਤੇ ਸਰਕਾਰ ਦੀ ਡਰਾਮੇਬਾਜੀ ਨੂੰ ਪਰੇਸ਼ਾਨੀ ਦਾ ਕਾਰਨ ਦੱਸਿਆ। ਇਸ ਦੇ ਨਾਲ ਹੀ 15 ਅਗਸਤ ਨੂੰ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਵੀ ਖੂਬ ਖਰੀਆ ਖੋਟੀਆਂ ਸੁਣਾਈਆਂ ਜਿਸ ‘ਚ ਕਿਹਾ ਗਿਆ ਕਿ ਜੇਕਰ ਮੰਤਰੀ ਜੀ ਬਿਮਾਰ ਸੀ ਤਾਂ ਮਾਨਸਾ ਕੀ ਕਰਨ ਆਏ ਸੀ। ਕਿਸਾਨ ਆਗੂ ਨੇ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਆਰੋਪੀਆ ਖ਼ਿਲਾਫ਼ ਸਖਤ ਕਾਰਵਾਈ ਕਰੇ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ