Mansa Suicide News: ਮਾਨਸਾ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਤੋਂ ਤੰਗ ਆ ਕੇ ਨੇਪਾਲੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

nepali-youth-commits-suicide-in-mansa

Mansa Suicide News: ਮਾਨਸਾ ਦੇ ਸਰਦੂਲਗੜ੍ਹ ‘ਚ ਇੱਕ ਨੇਪਾਲੀ ਮੂਲ ਦੇ ਨੌਜਵਾਨ ਰਾਹੁਲ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਤੋਂ ਪਹਿਲਾਂ ਰਾਹੁਲ ਨੇ ਇੱਕ ਵੀਡੀਓ ਬਣਾਈ। ਇਸ ਵੀਡੀਓ ‘ਚ ਉਹ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ‘ਤੇ ਆਪਣੀ ਖ਼ੁਦਕੁਸ਼ੀ ਦਾ ਇਲਜ਼ਾਮ ਲਾ ਰਿਹਾ ਹੈ।ਵੀਡੀਓ ‘ਚ ਰਾਹੁਲ ਕਹਿ ਰਿਹਾ ਹੈ ਕਿ ਕਾਂਗਰਸੀ ਆਗੂ ਦੇ ਕਰੀਬੀ ਤੋਂ ਫਾਸਟ ਫੂਡ ਦੀ ਦੁਕਾਨ ਕਾਰਨ 10 ਲੱਖ ਰੁਪਏ ਲਏ ਤੇ ਹੁਣ ਰੋਜ਼ਾਨਾ ਉਸ ਤੋਂ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Coronavirus Bathinda News: ਬਠਿੰਡਾ ਦੇ SSP ਭੁਪਿੰਦਰ ਸਿੰਘ ਦੀ ਰਿਪਰੋਟ ਆਈ ਕੋਰੋਨਾ ਪੋਜ਼ੀਟਿਵ, ਖ਼ਜ਼ਾਨਾ ਮੰਤਰੀ ਇਕਾਂਤਵਾਸ਼ ਲਈ ਪਹੁੰਚੇ

ਉਸ ਨੇ ਕਿਹਾ ਕਿ ਮੁਲਜ਼ਮ ਉਸ ਨੂੰ ਫੋਨ ‘ਤੇ ਧਮਕੀਆਂ ਦੇ ਰਹੇ ਹਨ ਕਿ ਜੇ ਉਸ ਨੇ ਸ਼ਹਿਰ ‘ਚ ਕੰਮ ਕੀਤਾ ਤਾਂ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਇਸ ਦੀ ਆਡੀਓ ਰਿਕਾਰਡਿੰਗ ਵੀ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ