Coronavirus Bathinda News: ਬਠਿੰਡਾ ਦੇ SSP ਭੁਪਿੰਦਰ ਸਿੰਘ ਦੀ ਰਿਪਰੋਟ ਆਈ ਕੋਰੋਨਾ ਪੋਜ਼ੀਟਿਵ, ਖ਼ਜ਼ਾਨਾ ਮੰਤਰੀ ਇਕਾਂਤਵਾਸ਼ ਲਈ ਪਹੁੰਚੇ

manpreet-badal-go-under-quarantine-after-ssp-bhupinder-singh-tests-corona-positive

Coronavirus Bathinda News:ਇਸ ਦੌਰਾਨ ਉਹ ਮੰਤਰੀ ਮਨਪ੍ਰੀਤ ਸਿੰਘ ਬਾਦਲ, ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀ ਨਿਵਾਸਨ ਸਣੇ ਕਈ ਲੋਕਾਂ ਦੇ ਸੰਪਰਕ ‘ਚ ਆਏ ਸਨ। ਐੱਸ. ਐੱਸ. ਪੀ. ਦੇ ਪਾਜ਼ੇਟਿਵ ਮਿਲਣ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਬੀ. ਸ੍ਰੀ ਨਿਵਾਸਨ ਨੇ ਆਪਣੇ ਆਪ ਨੂੰ ਇਕਾਂਤਵਾਸ ‘ਚ ਕਰ ਲਿਆ ਹੈ। ਡਿਪਟੀ ਕਮਿਸ਼ਨਰ ਨੇ ਸਲਾਹ ਦਿੱਤੀ ਹੈ ਕਿ ਜੋ ਵੀ ਐੱਸ. ਐੱਸ. ਪੀ. ਬਠਿੰਡਾ ਦੇ ਸੰਪਰਕ ‘ਚ ਆ ਰਹੇ ਹਨ, ਉਹ ਵੀ ਆਪੋ-ਆਪਣੇ ਕੋਰੋਨਾ ਟੈਸਟ ਲਾਜ਼ਮੀ ਕਰਵਾਉਣ।

ਇਹ ਵੀ ਪੜ੍ਹੋ: Bathinda Murder News: ਬਠਿੰਡਾ ਦੇ ਪਿੰਡ ਰਾਮਾਨੰਦੀ ਵਿੱਚ ਪਿਉ-ਪੁੱਤ ਨੇ ਮਿਲ ਕੱਢੀ ਆਪਸੀ ਰੰਜਿਸ਼, 21 ਸਾਲਾਂ ਨੌਜਵਾਨ ਦਾ ਕੀਤਾ ਕ਼ਤਲ

ਬਠਿੰਡਾ ਦੇ ਐੱਸ. ਐੱਸ. ਪੀ. ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਫੇਸਬੁੱਕ ਪੇਜ਼ ‘ਤੇ ਲਿਖਿਆ ਕਿ ਮੈਂ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਨੂੰ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ‘ਚ ਮਿਲਿਆ ਸੀ। ਡਾਕਟਰੀ ਸਲਾਹ ਅਨੁਸਾਰ ਅਤੇ ਆਪਣੇ ਪਰਿਵਾਰ ਅਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਸਵੈ ਇਕਾਂਤਵਾਸ ‘ਚ ਜਾ ਰਿਹਾ ਹਾਂ ਅਤੇ ਇਸ ਸਮੇਂ ਦੌਰਾਨ ਮੇਰੇ ਵੱਲੋਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਵੇਗੀ।ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ‘ਚ ਬਠਿੰਡਾ ਜ਼ਿਲ੍ਹੇ ‘ਚ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਨੇ ਆਜ਼ਾਦੀ ਸਮਾਗਮ ‘ਚ ਸ਼ਿਰਕਤ ਕੀਤੀ ਸੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ