Hoshiarpur Death News: ਹੁਸ਼ਿਆਰਪੁਰ ਦੇ ਪਿੰਡ ਬਸੋਆ ਵਿੱਚ ਕਰੰਟ ਲੱਗਣ ਨਾਲ ਹੋਈ 22 ਸਾਲਾਂ ਨੌਜਵਾਨ ਦੀ ਮੌਤ, ਖੰਭੇ ਨਾਲ ਲਟਕਦੀ ਰਹੀ ਲਾਸ਼

youth-died-due-to-current-electrocuted-in-hoshiarpur

Hoshiarpur Death News: ਪਿੰਡ ਬਸੋਆ ‘ਚ ਕਰੰਟ ਲੱਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਮ੍ਰਿਤਕ ਦੀ ਖੰਭੇ ਨਾਲ ਲਟਕਦੀ ਲਾਸ਼ ਦੇ ਹਰ ਕਿਸੇ ਦੀ ਰੂਹ ਕੰਬ ਗਈ। ਜਾਣਕਾਰੀ ਮੁਤਾਬਕ ਪਿੰਡ ਬਸੋਆ ਵਿਖੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ 22 ਸਾਲ ਗੁਰਭੇਜ ਸਿੰਘ ਪੁੱਤਰ ਸਵ. ਮਹਿੰਦਰ ਸਿੰਘ ਵਾਸੀ ਪਿੰਡ ਪੁੱਲਪੁੱਖਤਾ ਜ਼ਿਮੀਦਾਰ ਦੀ ਮੋਟਰ ਦੀ ਸਪਲਾਈ ਠੀਕ ਕਰਨ ਲਈ ਖੰਭੇ ‘ਤੇ ਚੜ੍ਹਿਆ ਸੀ। ਇਸੇ ਦੌਰਾਨ ਉਸ ਖੰਭੇ ਤੋਂ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸ ਦੀ ਲਾਸ਼ ਖੰਭੇ ਨਾਲ ਲਟਕ ਗਈ।

ਦੱਸਿਆ ਜਾ ਰਿਹਾ ਹੈ ਗੁਰਭੇਜ ਸਿੰਘ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਵਿਧਵਾ ਮਾਂ ਰਾਜ ਕੋਰ ਦਾ ਇੱਕੋ-ਇੱਕ ਹੀ ਸਹਾਰਾ ਸੀ। ਇਸ ਸਬੰਧੀ ਜਦੋਂ ਬਿਜਲੀ ਬੋਰਡ ਦੀ ਸਬ-ਡਵੀਜ਼ਨ ਦੇ ਐੱਸ.ਡੀ.ਓ. ਸੁਖਵੰਤ ਸਿੰਘ ਅਤੇ ਐੱਸ.ਡੀ.ਓ.ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਟਰਾਂ ਦੀ ਸਪਲਾਈ ਦਿਨ ਸਮੇ ਤਾਂ ਬੰਦ ਰਹਿੰਦੀ ਹੈ ਅਤੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਦੇ ਅਰਥ ਹੋ ਜਾਣ ਕਾਰਨ ਵੀ ਕਰੰਟ ਆ ਸਕਦਾ ਹੈ ਪਰ ਫਿਰ ਵੀ ਇਸ ਸੰਬੰਧੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਰਾਜ ਬਿਜਲੀ ਮਜਦੂਰ ਸੰਘ ਦੇ ਸੂਬਾ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਸ਼ਰਮਾਂ, ਡਵੀਜਨਲ ਪ੍ਰਧਾਨ ਰਾਮ ਸਰਨ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਚੇਅਰਮੈਨ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਮਾਤਾ ਨੂੰ ਪੈਨਸ਼ਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੌਕੇ ‘ਤੇ ਪੁੱਜੇ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ, ਜਾਂਚ ਅਧਿਕਾਰੀ ਏ.ਐੱਸ.ਆਈ. ਸਰਬਜੀਤ ਸਿੰਘ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਜੋ ਵੀ ਅਪਣਾ ਬਿਆਨ ਦਿੱਤਾ ਜਾਵੇਗਾ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ