Bathinda Murder News: ਬਠਿੰਡਾ ਵਿੱਚ ਕੀਤੇ ਗਏ ਅਕਾਲੀ ਨੇਤਾ ਦਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼

bathinda-murder-news-victim-family-accuses-to-police

Bathinda Murder News: ਬੀਤੇ ਦਿਨ ਅਕਾਲੀ ਨੇਤਾ ਸੁਖਮਨ ਸੰਧੂ ਦੇ ਕਤਲ ਦੇ ਮਾਮਲੇ ‘ਚ ਪੀੜਤ ਪਰਿਵਾਰ ਨੇ ਹੁਣ ਪੁਲਿਸ ਤੇ ਗੰਭੀਰ ਦੋਸ਼ ਲਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਸੁਖਮਾਨ ਦਾ ਕਤਲ ਸਾਜਿਸ਼ ਤਹਿਤ ਅਤੇ ਸੁਪਾਰੀ ਦੇ ਕੇ ਮਰਵਾਇਆ ਗਿਆ ਹੈ।ਪੁਲਿਸ ਨੇ ਜੋ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਇੱਕਲਾ ਇਸ ਮਾਮਲੇ ‘ਚ ਸ਼ਾਮਲ ਨਹੀਂ ਹੈ।ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ਵੀ ਲੋਕ ਹਨ।

ਇਹ ਵੀ ਪੜ੍ਹੋ: Farmer Swallows Poison in Mansa: ਮਾਨਸਾ ਦੇ ਡੀਸੀ ਦਫ਼ਤਰ ਵਿੱਚ ਕਿਸਾਨ ਆਗੂ ਨੇ ਨਿਗਲਿਆ ਜ਼ਹਿਰ, ਗੁਰਪ੍ਰੀਤ ਕਾਂਗੜ ਦੇ ਖਿਲਾਫ ਲਿਖਿਆ ਸੁਸਾਈਡ ਨੋਟਿਸ

ਦੱਸ ਦੇਈਏ ਕੀ ਪੀੜਤ ਪਰਿਵਾਰ ਨੇ ਪੁਲਿਸ ਤੇ ਮੁਲਾਜ਼ਮ ਨੁੰ ਲੁਕਾਉਣ ਦੇ ਦੋਸ਼ ਲਾਏ ਹਨ।ਮ੍ਰਿਤਕ ਦੇ ਮਾਤਾ -ਪਿਤਾ ਨੇ ਪੁਲਿਸ ਨੁੰ ਚੇਤਾਵਨੀ ਦਿੱਤੀ ਹੈ। ਕੀ ਜੇ ਪੁਲਿਸ ਨੇ ਉਨਾਂ ਨੁੰ ਇਨਸਾਫ ਨਾ ਦਵਾਇਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ।ਉਨ੍ਹਾ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਉਨ੍ਹਾਂ ਨੂੰ ਇਨਸਾਫ ਦਵਾਏ। ਦੱਸਣਯੋਗ ਹੈ ਕਿ ਅੱਜ ਬਠਿੰਡਾ ਪੁਲਿਸ ਨੇ ਸੰਜੇ ਠਾਕੁਰ ਉਰਫ ਸ਼ੰਮੀ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਮੁਲਜ਼ਮ ਕੋਲੋਂ ਬੱਤੀ ਬੋਰ ਦਾ ਪਿਸਟਲ ਅਤੇ ਤੀਹ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ