Delhi Rape News: ਸਕੂਲ ਮੈਨੇਜਰ ਨੇ ਭਰਾ ਦੀ ਸਕੂਲ ਫੀਸ ਮਾਫ ਕਰਾਉਣ ਗਈ ਲੜਕੀ ਨਾਲ ਕੀਤਾ ਜਬਰ ਜਨਾਹ, ਮੁਲਜ਼ਮ ਫਰਾਰ

school-manager-raped-a-girl-in-school

Delhi Rape News: ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਸਟੇਸ਼ਨ ਈਕੋਟੇਕ -3 ਖੇਤਰ ਵਿਚ ਸਥਿਤ ਇਕ ਸਕੂਲ ਦੇ ਮਾਲਕ ਨੇ ਫੀਸ ਨਾ ਭਰਨ ਤੇ ਇੱਕ ਵਿਦਿਆਰਥੀ ਦੀ ਭੈਣ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਬਿਸਰਖ ਖੇਤਰ ਦੇ ਹਬੀਬਪੁਰ ਪਿੰਡ ਵਿੱਚ ਰਹਿਣ ਵਾਲੇ ਨੀਰਜ ਭਾਟੀ ਦਾ ਪਿੰਡ ਵਿੱਚ ਹੀ ਇੱਕ ਪ੍ਰਾਈਵੇਟ ਸਕੂਲ ਹੈ। ਉਥੇ, ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਦੇ ਕੋਲ ਲੌਕਡਾਊਨ ਕਾਰਨ ਲੱਗਣ ਫੀਸ ਨਹੀਂ ਭਰ ਹੋਈ।

ਇਹ ਵੀ ਪੜ੍ਹੋ: PM Modi Latest News: ਗਰੀਬ ਲੋਕਾਂ ਲਈ ਜੋ ਪਿਛਲੇ 6 ਸਾਲਾਂ ਵਿੱਚ ਹੋਇਆ, ਉਨ੍ਹਾਂ ਕੰਮ ਪਹਿਲਾਂ ਕਦੇ ਨਹੀਂ ਹੋਇਆ: ਮੋਦੀ

ਸਕੂਲ ਪ੍ਰਬੰਧਕ ਨੇ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ‘ਤੇ ਦਬਾਅ ਪਾਇਆ ,ਇਸ ਲਾਇ ਵਿਦਿਆਰਥੀ ਦੀ 20 ਸਾਲਾਂ ਭੈਣ ਸਕੂਲ ਮੈਨੇਜਰ ਨੁੰ ਕਈ ਵਾਰ ਮਿਲੀ ਅਤੇ ਲੌਕਡਾਊਨ ਕਾਰਨ ਅਪਣੀ ਹਾਲਾਤ ਬਾਰੇ ਦੱਸਿਆ ਅਤੇ ਫੀਸ ਨਾ ਭਰਨ ਬਾਰੇ ਦੱਸਿਆ। ਲੜਕੀ ਨੇ ਦੋਸ਼ ਲਾਇਆ ਕੀ 4 ਸਤੰਬਰ ਨੁੰ ਸਕੂਲ ਦੇ ਮੈਨੇਜਰ ਨੀਰਜ ਭਾਟੀ ਨੇ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਉਹ ਆਪਣੇ ਭਰਾ ਦੀ ਫੀਸ ਮੁਆਫ ਕਰਵਾਉਣ ਸਕੂਲ ਗਈ ਸੀ।ਪੀੜਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਈਕੋਟੇਕ -3 ਵਿੱਚ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ