Sidhu Moose Wala ਨੇ ਦਿੜ੍ਹਬੇ ਸ਼ੋਅ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਦੇਖੋ ਪੂਰੀ ਵੀਡੀਓ

sidhu-moose-wala-dirba-live-show-will-be-on-9th-february

ਪੰਜਾਬੀ ਮਸ਼ਹੂਰ ਗਾਇਕ Sidhu Moose Wala ਅਕਸਰ ਹੀ ਵਿਵਾਦਾਂ ਦੇ ਵਿੱਚ ਛਾਏ ਰਹਿੰਦੇ ਹਨ। Sidhu Moose Wala ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਈਵ ਹੋ ਕੇ ਆਪਣੇ ਫ਼ੈਨਜ ਦੇ ਨਾਲ ਕੋਈ ਨਾ ਕੋਈ ਜਾਣਕਾਰੀ ਜਰੂਰ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਈਵ ਹੋ ਕੇ ਆਪਣੇ ਫ਼ੈਨਜ ਨੂੰ ਦਿੜ੍ਹਬੇ ਹੋਣ ਜਾ ਰਹੇ ਸ਼ੋਅ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਜਿਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਹਨ।

Sidhu Moose Wala ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਈਵ ਹੋ ਕੇ ਕਿਹਾ ਕਿ ਉਹ 9 ਫਰਵਰੀ ਨੂੰ ਦਿੜ੍ਹਬਾ ਸ਼ੋਅ ਕਰਨਗੇ ਅਤੇ ਸ਼ੋਅ ਦੇ ਦੌਰਾਨ ਕਈ ਵੱਡੇ ਖ਼ਾਲਸੇ ਵੀ ਕਰਨਗੇ ਅਤੇ ਆਪਣੇ ਆਉਣ ਵਾਲੇ ਗੀਤਾਂ ਤੋਂ ਪਰਦਾ ਵੀ ਚੁੱਕਣਗੇ। ਇਹਨਾਂ ਦਿਨਾਂ ਦੇ ਦੌਰਾਨ ਸਿੱਧੂ ਮੂਸੇ ਵਾਲਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਾਫੀ ਐਕਟਿਵ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ Sidhu Moose Wala ਅਤੇ ਮਨਕਿਰਤ ਔਲਖ ਦੀ ਜ਼ਮਾਨਤ ਦੇ ਲਈ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ। ਇਹ ਸ਼ਿਕਾਇਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ‘ਤੇ ‘ਗਨ ਕਲਚਰ’ (ਹਥਿਆਰਾਂ ਨੂੰ ਪ੍ਰਮੋਟ) ਨੂੰ ਵਧਾਵਾ ਦੇਣ ਦੇ ਦੋਸ਼ ‘ਚ ਕੀਤਾ ਗਿਆ ਸੀ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ