Delhi Elections 2020: ਕਿਸ ਦੇ ਸਿਰ ਸਜੇਗਾ ਦਿੱਲੀ ਦਾ ਤਾਜ

 

delhi-election-2020-voting-by-leaders

Delhi Elections 2020: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪੋਲਿੰਗ ਬੂਥਾਂ ‘ਤੇ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਦੌਰਾਨ ਦਿੱਗਜ ਨੇਤਾ ਵੀ ਵੋਟ ਪਾਉਣ ਲਈ ਆਪਣੇ ਘਰਾਂ ਤੋਂ ਨਿੱਕਲਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਵਲ ਲਾਈਨਜ਼ ਦੇ ਇੱਕ ਪੋਲਿੰਗ ਸਟੇਸ਼ਨ ਤੇ ਆਪਣੇ ਪਰਿਵਾਰ ਸਮੇਤ ਵੋਟ ਪਾਈ।

delhi-election-2020-voting-by-leaders

ਇਸ ਤੋਂ ਇਲਾਵਾ, ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਟੈਗੋਰ ਗਾਰਡਨ ਐਕਸਟੈਂਸ਼ਨ ਵਿੱਚ ਆਪਣੀ ਵੋਟ ਪਾਈ। ਅਲਕਾ ਲਾਂਬਾ ‘ਆਪ’ ਦੇ ਪ੍ਰਹਿਲਾਦ ਸਿੰਘ ਸੈਣੀ ਅਤੇ ਭਾਜਪਾ ਦੀ ਸੁਮਨ ਗੁਪਤਾ ਨਾਲ ਚੋਣ ਲੜ ਰਹੀ ਹੈ।

delhi-election-2020-voting-by-leaders

delhi-election-2020-voting-by-leaders

ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਮਤੀਲਾ ਵਿਧਾਨ ਸਭਾ ਹਲਕੇ ਦੇ ਇੱਕ ਬੂਥ ਵਿੱਚ ਆਪਣੀ ਵੋਟ ਪਾਈ। ਰਾਜੇਂਦਰ ਨਗਰ ਸੀਟ ਤੋਂ ‘ਆਪ’ ਉਮੀਦਵਾਰ ਰਾਘਵ ਚੱਡਾ ਨੇ ਵੀ ਆਪਣੀ ਵੋਟ ਪਾਈ।delhi-election-2020-voting-by-leaders

ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਆਰਐਸਐਸ ਦੇ ਸੀਨੀਅਰ ਨੇਤਾ ਰਾਮ ਲਾਲ ਨੇ ਨਿਰਮਾਣ ਭਵਨ ਵਿੱਚ ਆਪਣੀ ਵੋਟ ਪਾਈ। ਇਸ ਸੀਟ ਤੋਂ ਸੀਐਮ ਅਰਵਿੰਦ ਕੇਜਰੀਵਾਲ, ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸਭਰਵਾਲ ਚੋਣ ਲੜ ਰਹੇ ਹਨ।

delhi-election-2020-voting-by-leaders

ਦਿੱਲੀ ਦੇ ਐਲਜੀ ਅਨਿਲ ਬੈਜਲ ਅਤੇ ਉਨ੍ਹਾਂ ਦੀ ਪਤਨੀ ਮਾਲਾ ਬੈਜਲ ਨੇ ਗ੍ਰੇਟਰ ਕੈਲਾਸ਼ ਦੇ ਬੂਥ ‘ਤੇ ਵੋਟਾਂ ਪਾਈਆਂ। ਇਸ ਸੀਟ ਤੋਂ ‘ਆਪ’ ਉਮੀਦਵਾਰ ਸੌਰਭ ਭਾਰਦਵਾਜ ਅਤੇ ਭਾਜਪਾ ਦੇ ਸ਼ਿਖਾ ਰਾਏ ਅਤੇ ਕਾਂਗਰਸ ਦੇ ਸੁਖਬੀਰ ਪਵਾਰ ਮੈਦਾਨ ਵਿੱਚ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ