ਹਿਮਾਂਸ਼ੀ ਖੁਰਾਣਾ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਖੁਰਾਕ ਲਈ ਅਤੇ ਸੋਸ਼ਲ ਮੀਡਿਆ ਤੇ ਫੋਟੋ ਸਾਂਝੀ ਕੀਤੀ

Himanshi-khurana-gets-her-first-covid-19-vaccine-at-mohali-vaccination-center

ਹਿਮਾਂਸ਼ੀ ਖੁਰਾਣਾ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਐਕਟਰਸ ਮੁਹਾਲੀ ਦੇ ਟੀਕਾਕਰਨ ਕੇਂਦਰ ਗਈ ਅਤੇ ਜਿੱਥੇ ਉਸ ਨੇ ਟੀਕਾ ਲਗਵਾਇਆ।

ਹਿਮਾਂਸ਼ੀ ਨੇ ਇੰਸਟਾਗ੍ਰਾਮ ਸਟੋਰੀ ‘ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਉਹ ਮਾਸਕ ਪਾ ਕੇ ਬੈਠੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦਿਆਂ ਹਿਮਾਂਸ਼ੀ ਨੇ ਲਿਖਿਆ, ‘ਲੱਗ ਗਈ ਸੁਈਂ’। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਹਿਮਾਂਸ਼ੀ ਕੋਵਿਡ ਦਾ ਸ਼ਿਕਾਰ ਹੋਈ ਸੀ। ਕੋਵਿਡ ਨੂੰ ਹਰਾਉਣ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਸਾਰਿਆਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ। ਨਾਲ ਹੀ ਉਸ ਨੇ ਸਾਰਿਆਂ ਨੂੰ ਘਰ ਰਹਿਣ ਅਤੇ ਮਾਸਕ ਪਹਿਨਣ ਦੀ ਬੇਨਤੀ ਕੀਤੀ ਸੀ।

ਬਿੱਗ ਬੌਸ ਅਤੇ ਅਸੀਮ ਰਿਆਜ਼ ਲਈ ਉਸਦਾ ਪਿਆਰ ਖਬਰਾਂ ਵਿਚ ਰਿਹਾ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਏ। ਕਈ ਵਾਰ ਦੋਵੇਂ ਜਿਮ ਜਾਂ ਇੱਕ ਦੂਜੇ ਨੂੰ ਏਅਰਪੋਰਟ ‘ਤੇ ਲੈਣ ਜਾਂਦੇ ਸਪੌਟ ਹੋਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ