Dev Kharoud ਅਤੇ Parmesh Verma ਖਾਲਸਾ ਏਡ ਦੀ ਮਦਦ ਲਈ ਅੱਗੇ ਆਏ

Dev-Kharoud-and-Parmesh-Verma-came-forward-to-help-with-Khalsa-Aid

ਪੰਜਾਬੀ ਕਲਾਕਾਰ ਪਰਮੀਸ਼ ਅਤੇ ਦੇਵ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੋਵੇਂ ਲੋਕਾਂ ਨੂੰ ਖਾਲਸਾ ਏਡ ਨਾਲ ਜੁੜ ਕੇ ਲੋਕਾਂ ਦੀ ਮਦਦ ਕਰਨ ਲਈ ਅਪੀਲ ਕਰ ਰਹੇ ਹਨ।

ਮੈਡੀਕਲ ਇਲਾਜ਼ ਅਤੇ ਆਕਸੀਜ਼ਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ‘ਚ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਅਤੇ ਦੇਵ ਖਰੌੜ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੇ ਲਈ ਦੋਵਾਂ ਕਲਾਕਾਰਾਂ ਨੇ ਖਾਲਸਾ ਏਡ ਨਾਲ ਹੱਥ ਮਿਲਾਇਆ ਹੈ।

ਆਕਸੀਜ਼ਨ ਦੀ ਕਮੀ ਨਾਲ ਹਰ 4 ਮਿੰਟ ਵਿਚ ਇੱਕ ਇਨਸਾਨ ਮਰ ਰਿਹਾ ਹੈ। ਉਨ੍ਹਾਂ ਵੀਡੀਓ ’ਚ ਕਿਹਾ ਕਿ ਸਾਨੂੰ ਲੋੜ ਹੈ ਇਸ ਵੇਲੇ ਹਰ ਲੋੜਵੰਦ ਦੇ ਲਈ ਵੱਧ ਤੋਂ ਵੱਧ ਸੋਰਸਸ ਪੈਦਾ ਕੀਤੇ ਜਾਣ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ