Malang Box Office Collection Day 1: ਜਾਣੋ Aditya Roy Kapoor ਤੇ Disha Patani ਦੀ Malang ਨੇ ਕੀਤੀ ਕਿੰਨੀ ਕਮਾਈ

malang-first-day-box-office-collection-aditya-roy-kapoor-disha-patani-movie

Malang Box Office Collection Day 1: ਬਾਲੀਵੁੱਡ ਅਭਿਨੇਤਾ Aditya Roy Kapoor ਅਤੇ Disha Patani ਸਟਾਰਰ ਫਿਲਮ Malang 7 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਕਹਾਣੀ ਕਾਫ਼ੀ ਸਰਪ੍ਰਾਈਜ਼ਿੰਗ ਹੈ ਅਤੇ ਦਰਸ਼ਕਾਂ ਅਤੇ ਆਲੋਚਕਾਂ ਵਲੋਂ ਪੋਜ਼ੀਟਿਵ ਰਿਵਿਊ ਮਿਲ ਰਹੇ ਹਨ। ਬਹੁਤੇ ਦਰਸ਼ਕਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਦਾ ਅਸੀਂ ਫਿਲਮ Malang ਦੇ ਬਾਰੇ ਸੋਚਿਆ ਸੀ ਫਿਲਮ ਉਸ ਤੋਂ ਕਾਫ਼ੀ ਵਧੀਆ ਹੈ।

View this post on Instagram

🔪

A post shared by @ adityaroykapur on

ਫਿਲਮ Malang ਦੀ ਕਮਾਈ ਦੇ ਅਧਿਕਾਰਤ ਅੰਕੜੇ ਅਜੇ ਆਉਣੇ ਬਾਕੀ ਹਨ, ਪਰ ਵਪਾਰ ਮਾਹਰਾਂ ਦੁਆਰਾ ਕੀਤੇ ਗਏ ਇੱਕ ਅੰਦਾਜ਼ੇ ਅਨੁਸਾਰ ਫਿਲਮ ਨੇ ਪਹਿਲੇ ਦਿਨ ਕਰੀਬ 5 ਤੋਂ 8 ਕਰੋੜ ਦੀ ਕਮਾਈ ਕੀਤੀ ਹੈ। ਇਹ ਅੰਕੜਾ ਵੀ ਵੱਡਾ ਹੈ ਕਿਉਂਕਿ ਮਲੰਗ ਦੇ ਨਾਲ ਸਕ੍ਰੀਨ ‘ਤੇ 6 ਫਿਲਮਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ Shikara ਅਤੇ Hacked ਵਰਗੀਆਂ ਫਿਲਮਾਂ ਸ਼ਾਮਲ ਹਨ ਅਤੇ ਮਲੰਗ ਨੂੰ ਉਨ੍ਹਾਂ ਨਾਲੋਂ ਕਾਫ਼ੀ ਵਧੀਆ ਰਿਵਿਊ ਮਿਲ ਰਿਹਾ ਹੈ।

malang-first-day-box-office-collection-aditya-roy-kapoor-disha-patani-movie

ਇਸ ਫਿਲਮ Malang ‘ਚ Aditya Roy Kapoor ਅਤੇ Disha Patani ਤੋਂ ਇਲਾਵਾ ਅਨਿਲ ਕਪੂਰ ਅਤੇ ਕੁਨਾਲ ਖੇਮੂ ਵੀ ਹਨ। ਟ੍ਰੇਲਰ ਵਿਚ ਕੁਨਾਲ ਦੀ ਭੂਮਿਕਾ ਨੂੰ ਬਹੁਤ ਘੱਟ ਦਿਖਾਇਆ ਗਿਆ ਸੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੀ ਭੂਮਿਕਾ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਫਿਲਮ ਵਿੱਚ ਕੁਨਾਲ ਦਾ ਕਿਰਦਾਰ ਕਾਫ਼ੀ ਦਿਲਚਸਪ ਹੈ। ਫਿਲਮ ਨੂੰ ਮਿਲ ਰਹੇ ਪੋਜ਼ੀਟਿਵ ਰਿਵਿਊ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਦੀ ਕਮਾਈ ਵਿੱਚ ਅੱਗੇ ਹੋਰ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ