ਪੰਜਾਬੀ ਗਾਇਕ ਮਨਕੀਰਤ ਔਲਖ ਦੇ ਭਰਾ ਤੇ ਪੁਲਿਸ ਦੀ ਸਖਤ ਕਾਰਵਾਈ, ਮਰਸੀਡੀਜ਼ ਕੀਤੀ ਗਈ ਜਬਤ

Mankirat Aulakh Mercedez Seized by Chandigarh Police

ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਵਿਚ ਸਟੀਰੀਓ ਉੱਚੀ ਆਵਾਜ਼ ਵਿਚ ਵਜਾਉਣਾ ਉਸ ਦੇ ਕਜ਼ਨ ਸ਼ਮਰੀਤ ਨੂੰ ਭਾਰੀ ਪੈ ਗਿਆ। ਚੰਡੀਗੜ੍ਹ ਪੁਲਿਸ ਨੇ ਨਾਕੇ ਤੇ ਉਸਦੀ ਕਾਰ ਨੂੰ ਰੋਕ ਲਿਆ। ਪੁਲਿਸ ਨੇ ਮਰਸਡੀਜ਼ ਨੂੰ ਜ਼ਬਤ ਕਰ ਲਿਆ ਕਿਉਂਕਿ ਸ਼ਮਰੀਤ ਪੂਰੇ ਕਾਗਜ਼ਾਤ ਨਹੀਂ ਦਿਖਾ ਸਕਿਆ। ਜਾਣਕਾਰੀ ਅਨੁਸਾਰ ਸੈਕਟਰ -49 ਥਾਣਾ ਇੰਚਾਰਜ ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਸਮੇਤ ਟੀਮ ਨੇ ਜੇਲ ਰੋਡ ਦੇ ਪਿਛਲੇ ਪਾਸੇ ਨਾਕਾ ਲਾਇਆ ਸੀ।

ਇਹ ਵੀ ਪੜ੍ਹੋ : ਪੰਜਾਬੀ ਮਸ਼ਹੂਰ ਗਾਇਕ ਯੁਵਰਾਜ ਹੰਸ ਨੇ ਸੇਅਰ ਕੀਤੀਆਂ ਆਪਣੀ ਨੰਨ੍ਹੀ ਜਾਨ ਦੀਆਂ ਖੂਬਸੂਰਤ ਤਸਵੀਰਾਂ

ਸ਼ੁੱਕਰਵਾਰ ਸ਼ਾਮ 6.30 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਮਰਸਡੀਜ਼ (ਪੀਬੀ -11 ਬੀਟੀ 10001) ਮੁਹਾਲੀ ਤੋਂ ਇੱਕ ਤੇਜ਼ ਰਫਤਾਰ ਨਾਲ ਚੰਡੀਗੜ੍ਹ ਵੱਲ ਆ ਰਹੀ ਸੀ। ਮਰਸੀਡੀਜ਼ ਦੀ ਉੱਚੀ ਸਟੀਰੀਓ ਵੱਜ ਰਹੇ ਸੀ। ਇਸ ‘ਤੇ ਪੁਲਿਸ ਵਾਲਿਆਂ ਨੇ ਕਾਰ ਰੁਕਵਾ ਲਈ। ਪੁਲਿਸ ਨੇ ਡ੍ਰਾਈਵਰ ਤੋਂ ਉੱਚੀ ਆਵਾਜ਼ ਵਿੱਚ ਚੱਲ ਰਹੇ ਗਾਣੇ ਨੂੰ ਬੰਦ ਕਰਵਾਇਆ ਅਤੇ ਉਸ ਤੋਂ ਪੁੱਛਗਿੱਛ ਕੀਤੀ, ਉਸਨੇ ਆਪਣਾ ਨਾਮ ਸ਼ਮਰੀਤ ਦੱਸਿਆ ਅਤੇ ਕਿਹਾ ਕਿ ਉਹ ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਚਚੇਰਾ ਭਰਾ ਹੈ। ਪੁਲਿਸ ਨੇ ਕਾਰ ਦੇ ਕਾਗਜ਼ ਮੰਗੇ ਪਰ ਉਸ ਕੋਲ ਕਾਗਜ਼ ਨਹੀਂ ਸਨ। ਫਿਰ ਪੁਲਿਸ ਨੇ ਚਲਾਨ ਕੱਟ ਕੇ ਮਰਸਡੀਜ਼ ਨੂੰ ਜਬਤ ਕਰ ਲਿਆ। ਬਾਅਦ ਵਿਚ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕਾਰ ਮਨਕੀਰਤ ਔਲਖ ਦੀ ਹੈ।

ਮੁਹਾਲੀ ਤੋਂ ਚੰਡੀਗੜ੍ਹ ਜਾਣਾ ਸੀ

ਸ਼ਮਰੀਤ ਨੂੰ ਕਿਸੇ ਕੰਮ ਲਈ ਮੁਹਾਲੀ ਤੋਂ ਚੰਡੀਗੜ੍ਹ ਜਾਣਾ ਸੀ। ਪਰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਗੱਡੀ ਨੂੰ ਜਬਤ ਕਰ ਲਿਆ। ਮਰਸਡੀਜ਼ ਸੈਕਟਰ -49 ਥਾਣੇ ਵਿਚ ਖੜ੍ਹੀ ਹੈ। ਸੈਕਟਰ 49 ਦੀ ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਦਿਆਂ ਵਾਹਨ ਨੂੰ ਜਬਤ ਕੀਤਾ ਗਿਆ ਹੈ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ