Pollywood News: ਪੰਜਾਬੀ ਮਸ਼ਹੂਰ ਗਾਇਕ ਯੁਵਰਾਜ ਹੰਸ ਨੇ ਸੇਅਰ ਕੀਤੀਆਂ ਆਪਣੀ ਨੰਨ੍ਹੀ ਜਾਨ ਦੀਆਂ ਖੂਬਸੂਰਤ ਤਸਵੀਰਾਂ

yuvraaj-hans-shares-pictures-of-mansi-sharma-and-son
Pollywood News: ਪਾਲੀਵੁੱਡ ਦਾ ਖੂਬਸੂਰਤ ਜੋੜਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ 12 ਮਈ ਨੂੰ ਮਾਤਾ-ਪਿਤਾ ਬਣ ਚੁੱਕੇ ਹਨ। ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਪਹਿਲੀ ਵਾਰ ਮਾਨਸੀ ਸ਼ਰਮਾ ਆਪਣੇ ਬੇਟੇ ਨਾਲ ਨਜ਼ਰ ਆਈ ਹੈ। ਜੀ ਹਾਂ ਇਹ ਤਸਵੀਰਾਂ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਮਾਨਸੀ ਸ਼ਰਮਾ ਨੇ ਬੇਟੇ ਹਰੇਦਾਨ ਨੂੰ ਗੋਦੀ ‘ਚ ਚੁੱਕਿਆ ਹੋਇਆ ਹੈ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੋਵਾਂ ਨੇ ਮਾਸਕ ਵੀ ਪਹਿਨਿਆ ਹੋਇਆ ਹਨ। ਉਨ੍ਹਾਂ।ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

yuvraaj-hans-shares-pictures-of-mansi-sharma-and-son

ਦੱਸਣਯੋਗ ਹੈ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇਕ-ਦੂਜੇ ਨੂੰ ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਮਾਨਸੀ ਸ਼ਰਮਾ ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਯੁਵਰਾਜ ਹੰਸ ਕਈ ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਹਨ। ਬਹੁਤ ਜਲਦ ਇਹ ਜੋੜੀ ਪੰਜਾਬੀ ਫਿਲਮ ‘ਪਰਿੰਦੇ’ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ