ਹੁਣ ਪੰਜਾਬ ਵਿੱਚ ਮਾਸਕ ਨਾ ਪਾਉਣ ਅਤੇ Social Distancing ਦੇ ਨਿਯਮ ਤੋੜਨ ਤੇ ਲਗੇਗਾ ਵੱਧ ਜੁਰਮਾਨਾ

Govt Increases Fine of not wearing Mask in Punjab

ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਖ ਵੱਖ ਜ਼ੁਰਮਾਨੇ ਦੀ ਰਕਮ ਵਿੱਚ ਵਾਧਾ ਕੀਤਾ ਹੈ। ਹੁਣ ਮਾਸਕ ਨਾ ਪਹਿਨਣ ‘ਤੇ 500 ਰੁਪਏ ਜੁਰਮਾਨਾ ਅਤੇ ਕਾਰ ਵਿਚ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨਾ ਕਰਨ’ ਤੇ 2000 ਰੁਪਏ ਦਾ ਜ਼ੁਰਮਾਨਾ ਲੱਗੇਗਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਭਾਗ ਦੀ ਉੱਚ ਪੱਧਰੀ ਸਮੀਖਿਆ ਬੈਠਕ ਦੌਰਾਨ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੂਬੇ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਣਾ ਜ਼ਰੂਰੀ ਹੈ।

ਇਸ ਤੋਂ ਪਹਿਲਾਂ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ’ ਤੇ 200 ਰੁਪਏ ਅਤੇ ਥੁੱਕਣ ‘ਤੇ 100 ਰੁਪਏ ਜੁਰਮਾਨਾ ਲਗਾਇਆ ਗਿਆ ਸੀ ਜੋ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ‘ਤੇ 500 ਰੁਪਏ ਜ਼ੁਰਮਾਨਾ ਲਗਾਇਆ ਗਿਆ।

ਇਹ ਵੀ ਪੜ੍ਹੋ : ਫਤਿਹਗੜ੍ਹ ਚੂੜੀਆਂ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਤਿੰਨ ਵਿਅਕਤੀ ਕੀਤੇ ਗ੍ਰਿਫਤਾਰ

ਸਿਹਤ ਮੰਤਰੀ ਨੇ ਕਿਹਾ ਕਿ ਬੀਡੀਪੀਓ, ਨਾਇਬ ਤਹਿਸੀਲਦਾਰ ਅਤੇ ਡਿਪਟੀ ਕਮਿਸ਼ਨਰਾਂ ਦੁਆਰਾ ਅਧਿਕਾਰਤ ਕੋਈ ਵੀ ਅਧਿਕਾਰੀ ਮਹਾਂਮਾਰੀ ਰੋਗ ਐਕਟ, 1897 ਦੀਆਂ ਧਾਰਾਵਾਂ ਤਹਿਤ ਜੁਰਮਾਨਾ ਲਗਾ ਸਕਦਾ ਹੈ। ਜੇ ਉਲੰਘਣਾ ਕਰਨ ਵਾਲੇ ਨੇ ਜੁਰਮਾਨਾ ਨਾ ਦਿੱਤਾ ਤਾਂ ਉਸ ਖਿਲਾਫ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਹੋਵੇਗੀ ਜੁਰਮਾਨੇ ਦੀ ਨਵੀਂ ਰਾਸ਼ੀ :

ਹੋਮ ਕੁਆਰੰਟੀਨ ਤੋੜਨ ਵਾਲੇ ‘ਤੇ 2000 ਰੁਪਏ
ਜਨਤਕ ਥਾਂ ਤੇ ਥੁੱਕਣ ਤੇ 500 ਰੁਪਏ
ਸਮਾਜਕ ਦੂਰੀ ਨਾ ਬਣਾਉਣ ਤੇ ਦੁਕਾਨਦਾਰ ‘ਤੇ 2000 ਰੁਪਏ
ਸਮਾਜਕ ਦੂਰੀ ਨਾ ਬਣਾਉਣ ਤੇ ਬੱਸ ਮਾਲਕ ‘ਤੇ 3000 ਰੁਪਏ
ਆਟੋ ਅਤੇ ਦੋ ਪਹੀਆ ਵਾਹਨ ‘ਤੇ 500

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।