Sidhu Moose Wala vs Babbu Mann: ਸਿੱਧੂ ਮੂਸੇ ਵਾਲਾ ਦੇ ਹੱਕ ਵਿੱਚ ਬੋਲਿਆ ਗੌਂਡਰ ਐੱਨ ਬਦਾਰਜ਼, ਆਖੀ ਇਹ ਵੱਡੀ ਗੱਲ

gounder-reacts-on-sidhu-moose-wala-and-babbu-maan-controversy

Sidhu Moose Wala vs Babbu Mann: ਇਨ੍ਹੀਂ ਦਿਨੀਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਵੀ ਕਾਫ਼ੀ ਭਖਿਆ ਹੋਇਆ ਹੈ ਅਤੇ ਦੋਵਾਂ ਦੀ ਸੁਪੋਰਟ ‘ਚ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਇਨ੍ਹਾਂ ਦੋਵਾਂ ਸਿੰਗਰਾਂ ਦੇ ਵਿਵਾਦ ‘ਚ ਗੈਂਗਸਟਰਾਂ ਨੇ ਐਂਟਰੀ ਕਰ ਦਿੱਤੀ ਹੈ। ਗੌਂਡਰ ਐੱਨ ਬਦਾਰਜ਼ ਦੇ ਗਰੁੱਪ (ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਗਰੁੱਪ) ਵਲੋਂ 25 ਅਗਸਤ ਨੂੰ ਇੱਕ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦਾ ਪੱਖ ਲੈਂਦਿਆਂ ਕਾਫ਼ੀ ਗੱਲਾਂ ਆਖੀਆਂ। ਇਸ ਪੋਸਟ ‘ਚ ਲਿਖਿਆ, ‘ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ।

ਇਹ ਵੀ ਪੜ੍ਹੋ: Sidhu Moose Wala vs Babbu Mann: ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ ਵਿੱਚ ਸਿੱਧੂ ਦੇ ਹੱਕ ਵਿੱਚ ਆਈ ਰੁਪਿੰਦਰ ਹਾਂਡਾ

ਸ਼ੋਹਰਤ ਅਤੇ ਬੁਲੰਦੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੁੰਦੀ, ਇਹ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਨੂੰ ਖਿੜ੍ਹੇ ਮੱਥੇ ਪਰਵਾਨ ਕਰਨਾ ਚਾਹੀਦਾ ਹੈ। ਮੈਂ ਅੱਜ ਗੱਲ ਕਰਨ ਜਾ ਰਿਹਾ ਸਿੱਧੂ ਮੂਸੇ ਵਾਲਾ ਬਾਰੇ, ਜੋ ਕਿ ਇੱਕ ਸਧਾਰਨ ਕਿਸਾਨ ਪਰਿਵਾਰ ‘ਚ ਜੰਮਿਆ-ਪਲਿਆ ਅਤੇ ਜਵਾਨ ਹੋਇਆ। ਪਰਮਾਤਮਾ ਨੇ ਉਸ ਨੂੰ ਜੋ ਹੁਨਰ ਬਖਸ਼ਿਆ ਹੈ ਉਸ ਦੀ ਬਦੌਲਤ ਅੱਜ ਉਹ ਜਿਸ ਮੁਕਾਮ ‘ਤੇ ਹੈ ਉਸ ਬਾਰੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀ ਹੈ ਪਰ ਇਸ ਮੁਕਾਮ ‘ਤੇ ਪਹੁੰਚ ਕੇ ਵੀ ਉਸ ਨੇ ਆਪਣੀ ਮੂਲ ਪਛਾਣ ਖੇਤੀ ਬਾੜੀ ਨਹੀਂ ਛੱਡੀ। ਕਹਿੰਦੇ ਹਨ ਸਮਾਂ ਬਹੁਤ ਬਲਵਾਨ ਹੁੰਦਾ ਹੈ ਅਤੇ ਹਰੇਕ ਇਨਸਾਨ ਦਾ ਇੱਕ ਖ਼ਾਸ ਵਕਤ ਹੁੰਦਾ ਹੈ, ਜੋ ਸਦਾ ਇੱਕੋ ਜਿਹਾ ਨਹੀਂ ਰਹਿੰਦਾ।’

🚩ਵਾਹਿਗੁਰੂ ਜੀ ਕਾ ਖ਼ਾਲਸਾ || 🚩ਵਾਹਿਗੁਰੂ ਜੀ ਕੀ ਫ਼ਤਹਿ ||ਸ਼ੋਹਰਤ ਅਤੇ ਬੁਲੰਦੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੁੰਦੀ, ਇਹ ਤਾਂ…

Gounder N Brothers ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಮಂಗಳವಾರ, ಆಗಸ್ಟ್ 25, 2020

ਇਸ ਤੋਂ ਇਲਾਵਾ ਲਿਖਿਆ ਗਿਆ, ‘ਬਹੁਤ ਮਾਣ ਸੀ ਹਵਾ ਨੂੰ ਆਪਣੀ ਆਜ਼ਾਦੀ ਉਪਰ, ਕਿਸੇ ਨੇ ਬੰਦ ਕਰਕੇ ਗੁਬਾਰੇ ‘ਚ ਵੇਚ ਦਿੱਤੀ। ਸੋ ਕਿਸੇ ਨਾਲ ਵੈਰ ਵਿਰੋਧ ਕਰਨ ਦੀ ਬਜਾਏ ਆਪਣਾ ਮੁਕਾਮ ਖ਼ੁਦ ਬਣਾਓ। ਬਾਕੀ ਸਾਡੀ ਕੋਈ ਖ਼ਾਸ ਜਾਣ ਪਛਾਣ ਹੈ ਨਹੀਂ ਸਿੱਧੂ ਨਾਲ, ਠੀਕ ਆ ਬਸ ਉਸ ਦੀ ਕਲਮ ‘ਚ ਸੱਚਾਈ ਪੂਰੀ ਆ। ਕਦੇ ਅੱਜ ਤੱਕ ਗਾਣਿਆਂ ‘ਚ ਨਾ ਹੀ ਕਦੇ ਨਸ਼ਾ, ਹਥਿਆਰ ਨੂੰ ਪਰਮੋਟ ਕੀਤਾ, ਨਾ ਕੁੜੀਆਂ ਨੂੰ ਕਦੇ ਮੰਦਾ ਬੋਲਿਆ ਅਤੇ ਨਾ ਹੀ ਕਦੇ ਕਮਾਦਾਂ ‘ਚ ਕੁੜੀਆ ਨਾਲ ਪਹਿਲੀ ਮੁਲਾਕਾਤ ਦੀ ਗੱਲ ਕੀਤੀ। ਠੀਕ ਆ ਬਾਕੀ ਗੀਤਾਂ ‘ਚ ਮਾਰ, ਧਾੜ, ਗੋਲੀਆਂ ਅਤੇ ਬਦਮਾਸ਼ੀਆਂ ਸਿੱਧੂ ਨੇ ਨਹੀਂ ਸ਼ੁਰੂ ਕੀਤੀਆਂ, ਸਗੋਂ ਇਹ ਸਭ ਤਾਂ ਪਹਿਲਾਂ ਤੋਂ ਹੀ ਆ। ਸਮਝਣ ਵਾਲੇ ਸਮਝ ਗਏ, ਜਿੰਨਾ ਨੂੰ ਦਿੱਕਤ ਹੋਵੇ #inbox ‘ਚ #Message ਕਰ ਲਓ ਠੀਕ ਆ ਬਾਕੀ ਸਤਿ ਸ੍ਰੀ ਅਕਾਲ। ਵੱਲੋ :- ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਗਰੁੱਪ।’

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ