India Football News: ਭਾਰਤੀ ਫੁੱਟਬਾਲ ਟੀਮ ਨੂੰ ਪਿਆ ਵੱਡਾ ਘਾਟਾ, ਮਨੀਤੋਂਬੀ ਸਿੰਘ ਦਾ ਹੋਇਆ ਦੇਹਾਂਤ

mohun-bagan-captain-manitombi-singh-dies-at-39

India Football News: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਡਿਫੈਂਡਰ ਅਤੇ ਮੋਹਨ ਬਾਗਾਨ ਦੇ ਕਪਤਾਨ ਰਹੇ ਮਨੀਤੋਂਬੀ ਸਿੰਘ ਦਾ ਐਤਵਾਰ 39 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਕਲੱਬ ਨਾਲ ਜੁੜੇ ਸੂਤਰਾਂ ਮੁਤਾਬਕ ਉਨ੍ਹਾਂ ਨੇ ਮਣੀਪੁਰ ਦੇ ਇੰਫਾਲ ਨੇੜੇ ਆਪਣੇ ਪਿੰਡ ‘ਚ ਐਤਵਾਰ ਸਵੇਰੇ ਆਖਰੀ ਸਾਹ ਲਏ। ਉਹ ਲੰਮੇਂ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਕਲੱਬ ਨੇ ਟਵਿੱਟਰ ‘ਤੇ ਲਿਖਿਆ ਕਿ ਮੋਹਨ ਬਾਗਾਨ ਪਰਿਵਾਰ ਨੂੰ ਕਲੱਬ ਦੇ ਸਾਬਕਾ ਕਪਤਾਨ ਮਨੀਤੋਂਬੀ ਸਿੰਘ ਦੇ ਅਚਾਨਕ ਹੋਏ ਦਿਹਾਂਤ ਨਾਲ ਗਹਿਰਾ ਸਦਮਾ ਲੱਗਾ ਹੈ। ਕਲੱਬ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ‘ਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਬਨ। ਮਨੀਤੋਂਬੀ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਇਹ ਵੀ ਪੜ੍ਹੋ: Football New Guidelines News: ਫੁੱਟਬਾਲ ਐਸੋਸੀਏਸ਼ਨ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਮੈਚ ਦੌਰਾਨ ਖੰਘਣ ‘ਤੇ ਵੀ ਦਿੱਤਾ ਜਾਵੇਗਾ ਰੈਡ ਕਾਰਡ

ਇਥੇ ਦੱਸ ਦੇਈਏ ਕਿ ਮਨੀਤੋਂਬੀ ਕੋਚ ਸਟੀਫਨ ਕਾਂਸਟੇਨਟਾਈਨ ਦੀ ਉਸ ਭਾਰਤੀ ਅੰਡਰ-23 ਦੇ ਪ੍ਰਮੁੱਖ ਮੈਂਬਰ ਸਨ, ਜਿਸ ਨੇ 2003 ‘ਚ ਹੋ ਚੀ ਮਿਨਹ ਸਿਟੀ ‘ਚ ਵੀਅਤਨਾਮ ਨੂੰ 3-2 ਨਾਲ ਹਰਾ ਕੇ ਐੱਲ.ਜੀ. ਕੱਪ ਜਿੱਤਿਆ ਸੀ। ਸਿੰਗਾਪੁਰ ‘ਚ 1971 ‘ਚ 8 ਦੇਸ਼ਾਂ ਦੇ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਉਹ ਭਾਰਤ ਦੀ ਪਹਿਲੀ ਕੌਮਾਂਤਰੀ ਖਿਤਾਬੀ ਜਿੱਤ ਸੀ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ